ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੩੪)

ਪੰਜਾਬੀ ਮੇਲੇ]


ਮੂਰਖ ਲੋਕੋ! ਤੁਸੀ ਅਪਨੀਆਂ ਮਾਵਾਂ ਭੈਣਾਂ ਅਗੇ ਨੱਚਦੇ ਟੱਪਦੇ ਰਤੀ ਸਰਮ ਨਹੀਂ ਕਰਦੇ ਇਸ ਗਲ ਨੂੰ ਤੁਸੀ ਸਮਝ ਨਹੀਂ ਸਕਦੇ ਕਿ ਤੁਸੀ ਆਪੋ ਵਿਚਦੀ ਇਕ ਦੂਜੇ ਦੀ ਮਾਂ ਭੈਣ ਨੂੰ ਬੁਰਾ ਭਲਾ ਬੋਲਦੇ ਹੋ ਗਾਵਨ ਵਾਲੇ ਤਸੀ ਤੇ ਅਸੀ ਸੁਨਣ ਵਾਲੀਆਂ ਸਾਡੀਆਂ ਤੁਹਾਡੀਆਂ ਮਾਵਾਂ ਭੈਣਾਂ ਕੀ ਏਹ ਅਸੀ ਤੁਸੀ ਸਾਰੇ ਹੀ ਅਪਨੇ ਪੈਰ ਤੇ ਆਪ ਕੁਹਾੜੇ ਨਹੀਂ ਮਾਰਦੇ?
ਮੈਂ ਸਾਰੇ ਮੇਲੇ ਨੂੰ ਇਹ ਗੱਲ ਵੀ ਦੱਸ ਦੇਣੀ ਲੋੜਦਾ ਹਾਂ ਕਿ ਜੋ ਲੋਕ ਏਥੇ ਆਕਰ ਜਾਂ ਹੋਰ ਮੇਲਿਆ ਪਰ ਵੀ ਗੰਦ ਉਪਾਧੀਆਂ ਕਰਦੇ ਹਨ। ਏਹ ਨਿਰੇ ਜੱਟ ਹੀ ਨਹੀਂ ਹਨ। ਸਗੋਂ ਇਹਨਾਂ ਵਿਚ ਵਸੋਂ ਦੇ ਲਿਹਾਜ਼ ਨਾਲ ਹਿੰਦੂ, ਮੁਸਲਮਾਨ ਵੀ ਉਤਨੇ ਹੀ ਹਨ ਜਿਤਨੇਕੁ ਜ਼ਿਮੀਦਾਰ ਕਿਉਂਂਕਿ ਪਿੰਡਾਂ ਵਿਚ ਵਧੀਕ ਵਲੋਂ ਜ਼ਿਮੀਦਾਰਾਂ ਦੀ ਹੀ ਹੈ ਇਹੋ ਕਾਰਨ ਹੈ ਕਿ ਸਾਡੀਆਂ ਅਖਾਂ ਦੇ ਸਾਹਮਣੇ ਬਹੁਤ ਜੱਟ ਦਿਖਾਈ ਦਿੰਦੇ ਹਨ।
ਮੈਂ ਇਕ ਜੋਰਾਵਰੀ ਤੇ ਬਿਸਮਝੀ ਸ਼ਹਿਰੀ ਬਣੀਆਂ ਦੀ ਵੀ ਵੇਖ ਰਿਹਾ ਹਾਂ ਕਿ ਓਹ ਜਦ ਗਾਲਾਂ ਕਢਦੇ ਹਨ ਤਦਾਂ ਨਿਰੇ ਜੱਟਾਂ ਨੂੰ ਹੀ ਕਢਦੇ ਹਨ। ਮੇਰੇ ਇਸਤਰਾਂ ਆਖਣ ਤੋਂ ਮੇਰਾ ਏਹ ਭਾਵ ਨਹੀਂ ਕਿ ਮੈਂ ਜੱਟਾਂ ਨੂੰ ਸਾਫ ਬਰੀ ਕਰਨ ਦਾ ਯਤਨ ਕਰਦਾ ਹੋਵਾਂ। ਜਾਂ ਏਹਨਾਂ ਦਾ ਵਧੀਕ ਪੱਖੀ (ਹਾਮੀ) ਬਣਾਂ ਪਰ ਮੇਰਾ ਮਤਲਬ ਇਹ ਹੈ ਕਿ ਜਿਥੇ "ਸੋਹਰੇ ਬੇਸ਼ਰਮ ਜੱਟੜੇ" ਪੁਕਾਰਕੇ ਗਾਲਾਂ ਕਢੀਆ ਜਾ ਰਹੀਆਂ ਹਨ। ਓਥੇ ਸੌਹਰੇ! ਬੇਸ਼ਰਮ " ਪੇਂਡੂ ਹਿੰਦੂ ਜਾਂ "ਸੌਹੁਰੇ ਬੇਸ਼ਰਮ" ਪੇਂਡੂ ਮੁਸਲਮਾਨ,ਆਦ ਕਿਉਂ ਨਹੀਂ ਕੋਸੇ ਜਾਂਦੇ?
ਨਮੂਨੇ ਲਈ ਤੁਸੀਂ ਸਾਹਮਣੇ ਖਲੋਤੇ ਆਮ ਮੇਲੇ ਵਿਚੋਂ ਆਦਮੀਆਂ ਦੀ ਪ੍ਰੀਖਿਆ ਕਰ ਲੇਵੋ ਜਿਸਤੋਂ ਤੁਹਾਨੂੰ ਸਾਫ