[ਭੁੱਲੜ ਜੱਟ
(੩੫)
ਪੰਜਾਬੀ ਮੇਲੇ]
ਪਤਾ ਪੈ ਜਾਵੇਗਾ ਕਿ ਜਿਤਨੀਕ ਪਿੰਡਾਂ ਵਿਚ ਜੱਟਾਂ (ਜ਼ਿਮੀਦਾਰ) ਤੋਂ ਬਿਨਾਂ ਬਾਕੀ ਲੋਕਾਂ ਦੀ ਵਸੋਂਂ ਹੈ ਉਤਨੀ ਹੀ ਤਾਦਾਦ ਵਿਚ ਗੰਦ ਮੰਦ ਬਕਨ ਵਾਲੇ ਇਸ ਵਕਤ ਮੇਲੇ ਵਿਚ ਸ਼ਾਮਲ ਹਨ ਫਿਰ ਕੀ ਵਜਾ ਹੈ? ਨਿਰੇ ਵਿਚਾਰੇ ਗਰੀਬ ਤੇ ਭੋਲੇ ਜੱਟ ਹੀ ਇਕ ਮੂੰਹ ਕੋਸੇ ਜਾਣ?
ਹੁਨ ਮੈਂ ਅਪਨੀ ਪਿਛਲੀ ਬੇਨਤੀ ਨੂੰ ਯਾਦ ਕਰਕੇ ਫਿਰ ਦੁਬਾਰਾ ਓਹੋ ਪੁਸ਼ਨ ਕਰਦਾ ਹਾਂ ਜੋ ਅਪਨੇ ਲੈਕਚਰ ਦੇ ਅਰੰਭ ਕਾਲ ਵਿਚ ਕਰਕੇ ਆਇਆ ਸਾਂਂ ਅਰਥਾਤ ਆਮ ਲੋਕਾਂ ਨੂੰ ਪਛਦਾ ਹਾਂ ਕਿ ਤੁਹਾਨੂੰ ਇਸ ਮੇਲੇ ਪਰ ਆਵਨ ਦਾ ਤੇ ਕੀ ਲਾਭ ਹੋਇਆ? ਦੁਨਯਾ ਵਿਚ ਜੋ ਕੰਮ ਕਰੀਦਾ ਹੈ ਸਭਾਂ ਆਪਣੇ ਨਫੇ ਨੁਕਸਾਨ ਦੀ ਸੂਝ ਵਿਚ ਕਰੀਦਾ ਹੈ ਪਰ ਤੁਸੀ ਹੈ ਇਜੇਹੇ ਬੁਧੂ ਸੁਦਾਗਰ ਹੋ ਕਿ ਅਪਨੇ ਲਾਭ ਟੋਟ ਦੀ ਖਬਰ ਹੀ ਨਹੀਂ ਰਖਦੇ। ਤੁਸੀਂ ਨਹੀਂ ਸਮਝਦੇ ਕਿ ਇਜੇਹਾ ਗੰਦ ਮੰਦ ਬੋਲਨ ਵਿਚ ਸਵਾਏ ਅਪਨਾ ਆਤਮਾ ਪਾਪੀ ਤੇ ਜ਼ਬਾਨ ਗੰਦੀ ਕਰਨ ਤੋਂ ਹੋਰ ਪੱਲੇ ਕੱਖ ਨਹੀਂ ਪੈਂਦਾ॥
ਐ ਮਿਤ੍ਰੋ! ਚਾਰ ਦਿਨ ਹੋਏ ਹਨ ਕਿ ਤੁਸੀ ਸ਼ਹਿਰੀ ਹਲਵਾਈ ਤੇ ਬਣੀਏ ਲੋਕਾਂ ਨੂੰ ਹਰਤਰਾਂ ਨਾਲ ਕੜਾ ਕੜ ਪੈਸੇ ਖਟਾ ਰਹੇ ਹੋ। ਹਰ ਇਕ ਗਰੀਬ ਤੋਂ ਗ੍ਰੀਬ ਆਪਨੀ ਲੰਗੋਟੀ ਅਥਵਾ ਪਗੜੀ ਦੇ ਲੜੋੱ ਇਕ ੨ ਦੋ ੨ ਰੁਪੈ ਦੇ ਟਕੇ ਖੋਹਲਕੇ ਖਾ ਚੁਕਾ ਹੈ ਜਿਹਨਾਂ ਨੂੰ ਇਤਨੇ ਟਕੇ ਖਟਾਏ ਓਹਨਾਂ ਤੋਂ ਖਟਿਆ ਕੀ? "ਸੌਹਰੇ। ਬੇਸ਼ਰਮ ਜਟ" ਆਦਿ ਗਾਲਾਂ?
ਸ਼ਾਬਾਸ਼ ਵੇਚੀਆਂ ਵੀ ਗਾਲਾਂ! ਖਰੀਦਿਆਂ ਵੀ ਗਾਲਾਂ ਲਾਨਤ ਨਹੀਂ ਤਾਂ ਤੁਹਾਡੀ ਅਕਲ ਪਰ ਹੋਰ ਕੀ?
ਹੁਨ ਮੈਂ ਤੁਹਾਡੇ ਰਾਗ ਪਰ ਵੀ ਵਧੀਕ ਅਸਚਰਜ ਮੰਨਦਾ ਹਾਂ ਕਿਉਂਂ ਜੋ ਤੁਹਾਨੂੰ ਕੋਈ ਰਾਗ ਵੀ ਤਾਂ ਅਲਾਪਣਾ ਨਹੀਂ ਨਾਂ ਔਂਦਾ। ਭਲਾ ਕੋਈ ਸਮਝਦਾਰ ਆਦਮੀ ਤੁਹਾਡੇ ਗੀਤਾਂ ਨੂੰ ਸੁਨਕੇ ਕੀ ਆਖਦਾ ਹੋਊ? ਰੱਬ ਨਾਂਂ ਕਰੇ ਕਿ ਕੋਈ