ਪੰਨਾ:ਭੁੱਲੜ ਜੱਟ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

[ਭੁਲੜ ਜੱਟ

(੩੭)

ਪੰਜਾਬੀ ਮੇਲੇ]

ਸਾਰਾ ਸਾਲ ਤਿੰਞਣਾਂ ਦੇ ਵਿਚ ਜਾਇਕੇ
ਕਰਨ ਬਤੀਤ ਏਹੋ ਗੀਤ ਗਾਇਕੇ।
ਦੂਜੇ ਵਰਹੇ ਲਈ ਤੁਸੀ ਫੇਰ ਤਿਯਾਰ ਜੇ
ਲਖ ਲਖ ਵਾਰ:॥੬॥
ਜਾਣ ਜੇ ਸਭਾ ਦੇ ਵਿਚ ਏਹੋ ਤੀਵੀਂਆਂ
ਗੁਰੂ ਦੇ ਸ਼ਬਦ ਸੁਨ ਹੋਣ ਖੀਵੀਆਂ।
ਇਕ ਸਾਲ ਵਿਚ ਹੀ ਹੋਵੇ ਸੁਧਾਰ ਜੇ
ਲਖ ਲਖ ਵਾਰ:॥੭॥
ਆਓ ਟਲ ਜਾਓ ਅਜੇ ਹਈ ਵੇਲੜਾ
ਜਾਵੇਗਾ ਵਿਛੜ ਇਹ ਤਾਂ ਸਾਰਾ ਮੇਲੜਾ॥
ਫੇਰ ਪਛਤਾਓਗੇ ਬਣੇ ਕੀ ਯਾਰ ਜੇ
ਲਖ ਲਖ ਵਾਰ ਤੁਸਾਂਨੂੰ ਧਿਕਾਰ ਜੇ॥੮॥

ਹੋਰ:-


ਤਰਜ਼-ਬਿਜੇਦੰਡਕ ਛੰਦ

ਜੱਟੋ ਹੱਟੋ ਇਸ ਬੁਰੀ ਬਦਚਾਲ ਕੋਲੋਂ
ਤੁਸੀ ਹੋਏ ਬਦਨਾਮ ਜਹਾਨ ਉਤੇ।
ਲੋਕੀ ਤੁਸਾਨੂੰ ਆਖਦੇ ਸਿੱਖ ਸਾਰੇ
ਜੱਟ ਸਿਖ ਹੈ ਤੁਸਾਂ ਅਖਾਨ ਉਤੇ।
ਗਾਲਾਂ ਦੇਣ ਬੇਹੱਦੀਆਂ ਨੂੰ ਕੁੱਲ ਬਣੀਏ
ਸੌਹਰੇ ਆਖਦੇ ਹਨ ਬੇਈਮਾਨ ਉਤੇ।
ਫਿਰ ਵੀ ਸ਼ਰਮ ਨਾਂ ਤੁਸੀ ਬੇਸ਼ਰਮ ਹੋਏ
ਫਿਰੋਂ ਗਾਂਵਦੇ ਸ਼ਕਲ ਹੈਵਾਨ ਉਤੇ।
ਖੁਲੇ ਵਾਲ ਹਨ ਗਲਾਂ ਦੇ ਵਿਚ ਪਾਏ
ਸੋਟਾ ਹੱਥ ਲੜਾਈ ਸਮਾਨ ਉਤੇ।
ਬੋਤਲ ਕੱਛ ਸ਼ਰਾਬ ਦੀ ਪਕੜ ਪੀਂਦੇ
ਹੈਂਕੜ ਦਾਰ ਹੋ ਬਣੇ ਗੁਮਾਨ ਉਤੇ॥