[ਭੁੱਲੜ ਜੱਟ
(੩੮)
ਪੰਜਾਬੀ ਮੇਲੇ]
ਲਾਨ! ਤਾਨ ਦੀ ਸ਼ਰਮ ਨਾਂ ਮਲ ਰੱਖੀ
ਕੰਜਰ ਬਣੇ ਹੋ ਹਏ! ਅਗਿਆਨ ਉੱਤੇ।
ਨਹੀਂ ਦੰਗੇ ਫਸਾਦ ਤੋਂ ਮੂਲ ਡਰਦੇ
ਪੁਲਸ ਫਿਰਦੀ ਹੈ ਤੁਸਾਂ ਫਸਾਨ ਉਤੇ।
ਕੈਦੀ ਬਣੋਗੇ ਏਸੇ ਹੀ ਹਾਲ ਅੰਦਰ
ਫਿਰਦੇ ਰਹੇ ਜੇ ਤਕ ਹੀ ਆਨ ਉਤੇ।
ਅੱਜ ਆਏ ਹੋ ਪਿਤਾ ਦੀ ਯਾਤ੍ਰਾ ਨੂੰ।
ਬੁਰਾ ਲਫਜ਼ ਨਾ ਧਰੋ ਜ਼ਬਾਨ ਉੱਤੇ।
ਜੇਕਰ ਗਾਵਣਾਂ ਹਈ ਜਰੂਰ ਭਾਈ
ਆਓ ਦਸੀਏ ਅਸੀਂ ਕੁਝ ਗਾਨ ਉਤੇ।
ਸਾਡੇ ਗੀਤ ਪ੍ਰੀਤ ਦੇ ਨਾਲ ਸੁਣਕੇ
ਕਰੋ ਕੰਠ ਇਹ ਗੀਤ ਗਿਆਨ ਉੱਤੇ।
ਫਿਰੋ ਗਾਵੰਦੇ ਕੋਈ ਨਾ ਰੋਕ ਸੱਕੇ
ਭਜਨ ਕਰੋ ਜੋ ਫਰਜ਼ ਇਨਸਾਨ ਉੱਤੇ॥
- 0 -
ਪਦ ਫਿਰਨਾਂ ਛੰਦ:-
ਧੰਨ ਸਾਡੇ ਗੁਰੂ ਸੱਚੇ ਪਾਤਸ਼ਾਹ ਜੀ
ਸਾਨੂੰ ਪਾਪੀਆਂ ਨੂੰ ਪਾਇਆ ਸਿਧੇ ਰਾਹ ਜੀ।
ਅੱਜ ਅਸੀਂ ਏਥੇ ਸਾਲ ਪਿਛੋਂ ਆਏ ਹਾਂ॥
ਭੁਲਾਂ ਮੇਟ ਦੇਵੋ ਜੀ ਸ਼ਰਨ ਆਏ ਹਾਂ॥
ਕੀਤੇ ਜੇਹੜੇ ਪਪ ਅਸ਼ੀਂ ਏਥੇ ਆਇਕੇ
ਸਾਰੇ ਬਖਸ਼ਾਈਏ ਜੀ ਸ਼ਬਦ ਗਾਇਕੇ।
ਭੁੱਲ ਗਏ ਸੀਗ ਤੁਸੀਂ ਰਾਹ ਪਏ ਹਾਂ
ਭੁੱਲਾਂ ਮੇਟ ਦੇਵੋ ਜੀ ਸ਼ਰਨ ਆਏ ਹਾਂ॥
ਸਾਡੇ ਲਈ ਤੁਸੀਂ ਕੀਤੇ ਉਪਕਾਰ ਸੀ
ਅਸੀਂ ਪਪੀ ਬੈਠੇ ਸਭੋ ਹੈ ਵਿਸਾਰ ਜੀ।
ਅੱਜ ਅਸੀਂ ਫੇਰ ਮੁਖ.ਫ਼ੇਰ ਆਏ।