ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
[ਭੁੱਲੜ ਜੱਟ
(੪੦)
ਪੰਜਾਬੀ ਮੇਲੇ]
ਖਾਸ ਕਰ ਇਸ ਹੋਲੇ ਮਹੱਲੇ ਪਰ ਕਰ ਰਹੇ ਹੋ) ਬਹੁਤ ਹੀ
ਪੇਸ਼ ਕੀਤੀਆਂ ਹਨ। ਅੰਤ ਵਿਚ ਮੈਂ ਤੁਹਾਡੇ ਕੋਲੋਂ ਕਿਸੇ ਦਾ
ਹਿਰਦਾ ਦੁਖਨ ਦੀ ਖਿਮਾਂ ਮੰਗਦਾ ਹੋਇਆ ਅਪਨੇ ਲੈਕਚਰ
ਦੀ ਸਮਾਪਤੀ ਕਰਦਾ ਹਾਂ ਅਰ ਆਸ਼ਾ ਕਰਦਾ ਹਾਂ ਕਿ ਇਸ
ਲੈਕਚਰ ਨੂੰ ਸੁਨਣ ਵਾਲੇ ਸਜਨਾਂ ਵਿਚੋਂ ਕੋਈ ਇਜੇਹਾ ਪੱਥਰ
ਦਿਲ ਨਾ ਹੋਉ ਜੋ ਕਦੀ ਇਜੇਹੇ ਕੁਕਰਮ ਕਰਨ ਨੂੰ ਤਿਆਰ
ਹੋਊ। ਸਗੋਂ ਅਜੇਹਾ ਯਤਨ ਕਰਨ ਵਾਲੇ ਵਧੀਕ ਹੋਨਗੇ
ਜੋ ਸੁਨਕੇ ਅਪੀ ਲੈਕਚਰਾਰ ਬਣ ਕਰ ਦੂਜਿਆਂ ਨੂੰ ਪ੍ਰੇਰਕੇ ਇਸ
ਮਹਾਂ ਭਯਾਨਕ ਕੁਰੀਤ ਵਲੋਂ ਹਟਾ ਕਰ ਵਾਹਿਗੁਰੂ ਦੇ ਭਜਨ
ਵਿਚ ਜੋੜਨਗੇ।
ਅਰ ਮੈਂ ਕੀਟ ਦੀਆਂ ਭਲਾਂ ਪਰ ਖਿਮਾਂ ਦੀ ਨਜ਼ਰ
ਨਾਲ ਤਕਦੇ ਹੋਏ ਲਾਭ ਉਠਾਨਗੇ। ਦੂਜਿਆਂ ਨੂੰ ਲਾਭ ਦੇਕੇ
ਮੈਨੂੰ ਅਰ ਸਾਡੇ ਸਿੱਖ ਪੰਥ ਨੂੰ ਅਪਨਾ ਧੰਨਵਾਦੀ ਬਣਾਨਗੇ।
ਮੈਂ ਹਣ ਅੰਤ ਵਿਚ ਫਤੇ ਜਗਾਕੇ ਬੱਸ ਕਰਦਾ ਹਾਂ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹ॥