ਪੰਨਾ:ਭੁੱਲੜ ਜੱਟ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੪੧)

ਪੰਜਾਬੀ ਮੇਲੇ]

ਪੰਜਵਾਂ ਕਾਂਡ

-0-

ਘੁੜਕੂ ਹਲਵਾਈ ਇਸ ਲੈਕਚਰ ਨੂੰ ਸੁਨਕੇ ਹੱਕਾ ਬੱਕਾ।
ਹੋ ਗਿਆ ਅਰ ਆਖਣ ਲੱਗਾ ਅਤੇ ਭਾਈ ਰਾਮਦਾਸ ਇਸ
ਸਿੱਖ ਨੇ ਤੋਂ ਬੜਾ ਲੰਬਾ ਚੌੜਾ ਲਸਕਰ ਕੀਮ ਵਾਹ! ਬਈ
ਵਾਹ! ਹਮੇਂ ਤੋਂ ਅਜ ਮਲੂਮ ਹੂਆ ਹੈ ਕਿ ਸਿੱਖ ਇਸਤਰਾਂ
ਕੇ ਹੋਵੈ ਹੈਂ। ਸਾਚ ਪੂਛੋ ਤੋ ਹਮ ਤੋਂ ਅੰਬਾਲੇ ਕੀ ਪਰਲੀ
ਓੜਕੇ ਰਹਨੇ ਵਾਲਾ ਹੈ। ਹਮ ਕਿਆ ਜਾਨੂੰ ਥਾ ਕਿ ਸਿਖੋ
ਔਰ ਜੱਟ ਮੇਂ ਇਤਨਾ ਫਰਕ ਹੋਵੈ ਹੈ ਮੈਂ ਤੋਂ ਜਾਨਤਾ ਹੂੰ
ਪੰਜਾਬ ਦੇ ਲੋਕ ਵੀ ਇਸ ਗੱਲ ਕੋ ਕਮ ਹੀ ਜਾਨਤੇ ਹੋਂਗੇ।
ਹਮਨੇ ਭੀ ਤੋ ਜੋ ਕੁਛ ਕਹਾ ਥਾਂ ਵੋਹ ਸਭ ਪੰਜਾਬੀ ਲੋਗਾਂ ਸੇ
ਹੀ ਸਨ ਕਰ ਕਹਾ ਥਾ। ਮਗਰ ਆਜ ਤੋ ਹਰੇ ਸਾਥ ਹੀ
ਬਹੁਤ ਸੇ ਲੋਗ ਜਾਨ ਗਏ ਹੋਂਗੇ ਕਿ ਜੱਟੋਂ ਮੈਂ ਔਰ ਸਿਖੋਂ ਮੈਂ
ਇਤਨਾ ਫਰਕ ਹੋਵੇ ਹੈ। ਵਾਹ! ਬਈ ਰਾਮਦਾਸ ਵਾਹ! ਸਿਖੋ
ਕੇ ਕਨੂਨ ਤੋਂ ਬਹੁਤ ਅਛੇ ਹੈਂ ਹਮਤੋਂ ਸੁਨਕਰ ਬਹੁਤ ਗਦ
ਗਦ ਹੂਆ॥
ਰਾਮਦਾਸ:-ਘੜਕੂ ਮਲ ਤੋਂ ਗਾਲਾਂ ਬਿਨਾ ਸੋਚ ਸਮਝ
ਦੇ ਏਵੇਂ ਹੀ ਕੱਢੀਆਂ ਮੇਰੀ ਸਮਝ ਵਿਚ ਤੈਨੂੰ ਪਸਚਾਤਾਪ
ਜਰੂਰ ਕਰਨਾ ਚਾਹੀਦਾ ਹੈ।
ਘੁੜਕੂ:-ਲੈ ਭਈ ਮੈਂ ਕੋਈ ਸਿਖੋਂ ਕੋ ਤੋਂ ਨਹੀਂ
ਕਾਢੀਆਂ ਸੈਤ ਏਕ ਦੋ ਗਲਾਂ ਕਾਢੀ ਹੋਂਗੀ ਵੋਹੁ ਭੀ ਜੱਟੋਂ
ਕੀ ਗੈਲ ਭਲਖੇ ਮਾਂ ਕੱਢੀ ਥੀਂ। ਮੈਂ ਕਿਆ ਜਾਨੂੰ ਥਾ ਕਿ
ਜੱਟ ਔਰ ਅਰ ਸਿੱਖ ਔਰ ਹੋਵੇਂ ਹੈ। ਯਹੁ ਤੋਂ ਅਬੀ ਮਲੂਮ
ਪੜਾ ਹੈ॥