[ਭੁੱਲੜ ਜੱਟ
(੪੨)
ਪੰਜਾਬੀ ਮੇਲੇ]
ਰਾਮਦਾਸ:-ਲੈ ਬਈ ਸਗੋਂ ਇਹ ਤਾਂ ਹੋਰ ਵੀ ਭੁਲ
ਕੀਤੀ ਭਲਾ ਮੈਂ ਤੈਨੂੰ ਪੁਛਨਾ ਹਾਂ ਕਿ ਤੁਸੀ ਬਣੀਏ ਤੇ ਹਲ-
ਵਾਈ ਲੋਕ ਨਿਰੇ ਜੱਟ ਜਿਮੀਦਾਰਾਂ ਦੇ ਹੀ ਕਿਉਂ ਮਗਰ ਪਏ
ਹੋ? ਮੰਨ ਲਓ ਕਿ ਤੈਂ ਗਾਲਾਂ ਸਿੱਖਾਂ ਨੂੰ ਨਹੀਂ ਕੱਢੀਆਂ ਜੋ
ਕੱਢੀਆਂ ਹਨ ਓਹ ਜੱਟਾਂ ਦੇ ਭੁਲੇਖੇ ਵਿਚ ਹੀ ਸਹੀ, ਪਰ
ਮੈਂ ਤਾਂ ਹੋਰ ਪ੍ਰਸ਼ਨ ਕਰਦਾ ਹਾਂ ਕਿ ਜੱਟਾਂ ਵਿਚਾਰੇ ਭੌਦੂਆਂ
ਤਹਡਾ ਕੀ ਵਿਗਾੜਿਆ?
ਘੁੜਕੂ:-ਥੋੜਾ ਗੰਦ ਮੰਦ ਬਕੈ ਹੈ।
ਰਾਮਦਾਸ:-ਕੀ ਗੰਦ ਜੱਟਾਂ ਬਿਨਾ ਹੋਰ ਕੋਈ ਨਹੀਂ
ਬੱਕਦਾ? ਯਾਦਕਰ ਖਾਂ ਉਸ ਲੈਕਚਰਾਰ ਸਿੱਖ ਨੇ ਦਸਿਆ
ਸੀ ਕਿ ਮੇਲੇ ਵਿਚ ਹਿੰਦੂ, ਮੁਸਲਮਾਨ, ਜੱਟ, ਨਾਮਧ੍ਰੀਕ ਸਿੱਖ
ਸਾਰੇ ਹੀ ਰਲ ਮਿਲਕੇ ਗੰਦ ਮੰਦ ਬਕਦੇ ਫਿਰਦੇ ਹਨ। ਪਰ
ਸ਼ੋਕ! ਹੈ ਕਿ ਨਿਰੇ ਜੱਟ ਕਿਉਂ ਬਦਨਾਮ ਕੀਤੇ ਜਾਂਦੇ ਹਨ?
ਇਕ ਤਾਂ ਵਿਚਾਰੇ ਹਜ਼ਾਰਾਂ ਤੋਂ ਤੁਹਾਨੂੰ ਖਟਾ ਕਰ ਜਾਨਗੇ
ਜਿਤਨਾਂ ੨ ਗੰਦ ਬੱਕਦੇ ਹਨ ਤੇਰੇ ਜਿਹੇ ਮਹਾਤਮਾਂ ਕੋਲੋਂ
ਸੁਨਕੇ ਵੀ ਉਤਨਾਂ ਹੀ ਜਾਂਦੇ ਹਨ। ਜੋ ਹਾਸੋ ਹੀਣੇ ਹੁੰਦੇ ਹਨ
ਓਹ ਰਿਹਾ ਵੱਖ।
ਪਰ ਕੀਤਾ ਕੀਹ ਜਾਵੇ? ਇਹ ਕਸੂਰ (ਦੋਸ਼) ਸਾਰਾਂ
ਜੱਟਾਂ ਦਾ ਆਪਣਾ ਹੈ ਜਦੋਂ ਜਿਮੀਦਾਰ ਲੋਕ ਇਸ ਗੱਲ ਨੂੰ
ਸਮਝ ਲੈਣਗੇ ਫਿਰ ਕੌਨ ਹੈ ਉਹ ਜੋ ਇਹਨਾਂ ਵਲ ਨੂੰ ਉਂਗਲ
ਕਰਕੇ ਵੀ ਤੱਕ ਸੱਕੇ?
ਪਰ ਹੱਛਾ ਗਰੂ ਮਹਾਰਾਜ ਦੇ ਲੜ ਏਹ ਕੌਮ ਅਕਸਰ
ਕਰਕੇ ਲਗੀ ਹੋਈ ਹੈ ਕਦੀ ਨ ਕਦੀ ਅਪਨੇ ਬ੍ਰਿਦ ਬਾਣੇ ਦੀ
ਲਾਜ ਗੁਰੂ ਨੂੰ ਹੋਵੇਗੀ ਹੀ। ਚੰਗਾ! ਬਈ ਘੜਕੂ ਥੋੜਾ
ਜਿਹਾ ਚਿਰ ਹੋਰ ਹੈ ਕਿ ਤੁਸੀ ਇਸ ਭਾਂਤ ਗਾਲੀਆਂ ਕੱਢ
ਲੇਵੋ ਸਿੰਘ ਸਭਾਵਾਂ ਪਿੰਡ ਦਰ ਪਿੰਡ ਬਣ ਗਈਆਂ ਹਨ ਥੋੜੇ
ਅਰਸੇ ਵਿਚ ਹੀ ਖੇਡ ਪਲਟ ਜਾਵੇਗੀ!