( ਅ )
ਉਕਤ ਮੇਲਿਆਂ ਪਰ ਜੋ ਮੰਦਕਰਮ ਅਨਪੜ੍ਹ (ਬੇਤਾ-
ਲੀਮੇਂ) ਲੋਕਾਂ ਦੇ ਹਥੋਂ ਹੁੰਦੇ ਹਨ ਏਸੇ ਭੁੱਲ ਦੀ ਕ੍ਰਿਪਾ ਹੈ ਜੋ
ਕੁਝਕ ਸਿੱਖਾਂ ਦੇ ਨਾਮ ਥਾੱਪੇ ਜਾਕੇ ਦੇਸ ਦੇ ਮੰਦ ਭਾਗਾਂ ਨੂੰ
ਪ੍ਰਗਟ ਕਰ ਰਹੇ ਹਨ॥
ਚੂੰਕਿ ਦੇਹਾਤਾਂ ਵਿਚ ਆਮ ਲੋਕ ਬੇਤਾਲੀਮੇਂ ਹਨ। ਅਨ-
ਪੜ੍ਹ ਪੁਰਸ਼ ਪਸ਼ੂ ਨਾਲੋਂ ਵਧੀਕ ਅਕਲ ਦਾ ਮਾਲਕ ਨਹੀਂ ਹੈ।
ਪੱਸ ਏਹੋ ਕਾਰਣ ਹੈ ਕਿ ਪੰਜਾਬ ਦੇ ਆਮ ਮੇਲਿਆਂ ਪਰ
ਏਹ ਲੋਕ ਗੰਦ ਉਪਾਧੀਆਂ ਤੇ ਖਰੂਦਖਾਨਾ ਕਰ ਰਹੇ ਹਨ॥
ਹੁਣ ਦੇਖਣਾ ਇਹ ਹੈ ਕਿ ਸਿੱਖਾਂ ਪਰ ਇਹ ਦੋਸ਼ ਦੀ
ਛਿੱਟ ਕਿਉਂ ਪਾਈ? ਇਸਤਰਾਂ ਕਿ ਦੇਹਾਤ ਵਿਚ ਵਧੀਕ
ਵੱਸੋਂ ਜੱਟਾਂ ਦੀ ਹੈ। ਬਿਨਾਂ ਛਾਣ ਬੀਣ ਦੇ ਆਮ ਲੋਕ ਜੱਟਾਂ
ਨੂੰ ਸਿੱਖ ਹੀ ਮੰਨਦੇ ਹਨ। ਜਿਸਤਰਾਂ "ਤੁਰਕ" ਲਫ਼ਜ਼ ਦੀ
ਖਸੂਸੀਅਤ ਮੁਸਲਮਾਨਾਂ ਪਰ ਆਯਦ (ਮਕਰਰ) ਹੋ ਗਈ
ਤਿੱਕੁਰਹੀ "ਜੱਟ" ਸਿੱਖ ਮੰਨੇ ਗਏ ਜਿਸਤੇ ਉਕਤ ਕੁਰੀਤੀਆਂ
ਦਾ ਧੱਬਾ ਅਨਜਾਣ ਲੋਕ ਨੇ ਸਿੱਖਾਂ ਪਰ ਵੀ ਲਾ ਦਿੱਤਾ॥
ਭਾਵੇਂ ਇਨ੍ਹਾਂ ਭੁੱਲੜ ਜੱਟਾਂ ਦੀਆਂ ਕਰਤੂਤਾਂ ਇਸ ਬੁੱਧੂ
ਲਾਣੇ ਨੂੰ ਸ਼ਹਿਰੀ ਲੋਕਾਂ (ਬਾਣੀਆਂ) ਤੋਂ ਸਹੁਰੇ!ਬੇਸ਼੍ਰਮ!!
ਜੱਟ!!!ਅਖਾਣ ਤਕ ਵੀ ਲੈ ਜਾ ਰਹੀਆਂ ਹਨ ਪ੍ਰੰਤੂ ਫਿਰ
ਵੀ ਇਹ "ਢੀਠ ਟੋਲਾ" ਪਤਾ ਨਹੀਂ ਇਜੇਹੇ ਕੁਕਰਮ ਕਰਨ
ਵਿਚ ਆਪਣੀ ਕੀਹ ਹੈਂਕੜ ਸਮਝਦਾ ਹੈ?
ਅਸੀਂ ਇਨ੍ਹਾਂ ਜੱਟਾਂ ਨੂੰ ਸਮਝਾਵਨ ਹਿਤ ਸਾਰੀਆਂ ਕਰ-
ਤੂਤਾਂ ਲਿਖਕੇ ਇਸ ਪੋਥੀ ਦਾ ਨਾਮ "ਸੌਹਰੇ!ਬੇਸ਼੍ਰਮ!ਜੱਟ!!"
ਹੀ ਰੱਖਣਾ ਸੀ ਪਰ ਸਾਨੂੰ ਯਾਦ ਹੈ ਕਿ ਇਕ ਆਰਯਾ ਕ੍ਰਿਤ
"ਦੇਵ ਸਮਾਜੀ ਗੁੰਡੇ" ਨਾਂਮੀ ਕਿਤਾਬ ਨਫ਼ਰਤ ਨਾਲ ਦੇਖੀ
ਜਾਂਦੀ ਹੈ, ਮੁਸੱਨਫ਼ ਨੇ ਅਨੁਵਾਦ ਸਾਬਤ ਕਰਨ ਦੀ ਕੋਸ਼ਸ਼
ਕੀਤੀ ਪਰ ਕੌਨ ਮੰਨੇ?