[ਭੁੱਲੜ ਜੱਟ
(੪੫)
ਪੰਜਾਬੀ ਮੇਲੇ]
ਸਿੱਕ ਗੁਰ ਦਰਸ਼ਨ ਵਾਲੀ:
ਬੋਲਕੇ ਬੋਲ ਮੰਦੇ ਪਾਪੀ ਨਿਕਰਿਆ
ਕੌਮ ਤੇ ਦੇਸ਼ ਏਹਨਾਂ ਥੱਲੇ ਨਿਘਾਰਿਆ।
ਭੁੱਲੇ ਹਾਂ ਫਿਰਦੇ ਤੈਨੂੰ ਚਿੱਤੋਂ ਵਿਸਾਰਿਆਂ
ਸਿੱਕ ਗੁਰ ਦਰਸ਼ਨ ਵਾਲੀ:
ਕਲਗੀਆਂ ਵਾਲੇ ਸਾਡੇ ਪੰਥ ਪਿਆਰਿਆਂ
ਗਰੁ ਗੋਬਿੰਦ ਸਿੰਘ ਵਾਲੀ ਸੰਸਾਰਿਆ।
ਆਪਣਾ ਕਾਜ ਆਪ ਕਰੀਂ ਬਲਕਾਰਿਆ
ਸਿੱਕ ਗੁਰ ਦਰਸ਼ਨ ਵਾਲੀ:
ਆਪੇ ਹੀ ਚੇਲਾ ਗੁਰੁ ਆਪੇ ਹੀ ਧਾਰਿਆ।
ਗੰਦ ਉਡਾਕੇ ਚਾਹੁੰਦੇ ਮੇਲਾ ਸੁਧਾਰਿਆ।
ਐਪਰ ਤੁਹਾਡੀ ਕ੍ਰਿਪਾ ਦੇਵੇ ਸਹਾਰਿਆ
ਸਿੱਕ ਗਰ ਦਰਸ਼ਨ ਵਾਲੀ:
ਅਪਣੇ ਹੀ ਪੈਰ ਅਸੀ ਤੇਸਾ ਹੈ ਮਾਰਿਆ
ਅਪਨਾਂ ਹੀ ਕਾਜ ਹੱਥੀਂ ਆਪ ਵਿਗਾਰਿਆ।
ਬਖਸ਼ੀ ਹੈ ਨਾਥ! ਸਾਨੂੰ ਬਖਸ਼ਨ ਹਾਰਿਆ
ਸਿੱਕ ਗੁਰ ਦਰਸ਼ਨ ਵਾਲੀ:
ਹੋਏ ਬਦਨਾਮ ਸਿੱਖ ਜੱਟ ਪੁਕਾਰਿਆ
ਸਿੱਖਾਂ ਦਾ ਅੱਘ ਏਹਨਾਂ ਮੂਰਖਾਂ ਮਾਰਿਆ।
ਹਟਦੇ ਨੀ ਫੇਰ ਮੈਂਭੀ ਅੱਕ ਕੇ ਹਾਰਿਆ
ਸਿੱਕ ਗੁਰ ਦਰਸ਼ਨ ਵਾਲੀ:
ਅੰਤਲੀ ਵਾਰ ਅਸੀ ਮਾਰ ਜੈ ਕਾਰਿਆਂ
ਸਮਝੋ ਭਵੋ! ਕਹਿੰਦੇ ਉਚੀ ਪੁਕਾਰਿਆ।
ਬੋਲੋ ਨਾ ਬੋਲ ਮੰਦੇ ਗੁਰੂ ਉਚਾਰਿਆ
ਸਿੱਕ ਗੁਰਦਰਸ਼ਨ ਵਾਲੀ:
ਮੌਤ ਨੇ ਦੱਸੋ ਭਲਾ ਕੌਨ ਨੀ ਮਾਰਿਆ
ਅੱਜ ਸਵੇਰੇ ਓੜਕ ਪ੍ਰ੍ਸੋਂ ਨੂੰ ਮਾਰਿਆ।