ਪੰਨਾ:ਭੁੱਲੜ ਜੱਟ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੪੭)

ਪੰਜਾਬੀ ਮੇਲੇ]

[ਗੀਯਾ ਮਾਲਤੀ ਛੰਦ]


ਹੈ ਦਸ਼ਮੇਸ "ਗੁਰ ਗੋਬਿੰਦ ਹਰਿ" ਜੀ ਨਾਥ ਕ੍ਰਿਪਾ ਧਾਰਕੇ
ਸਭ ਤਾਰ ਲੇਵੋ ਦਾਸ ਅਪਨੇ ਦੁਮਰ ਡਿੱਗੇ ਹਾਰਕੇ।
ਕਰ ਲੱਖ ਅਵਗੁਨ ਥੱਕ ਆਏ ਆਗਏ ਪਰ ਆਗਏ
ਹੁਨ ਬਖਸ਼ਲੇਵੋ ਬਖਸ਼ਲੇਵੋ ਬਹੁਤ ਧੋਖਾ ਖਾਗਏ।
ਹਾਂ ਦ੍ਵਾਰ ਡਿੱਗੇ ਦ੍ਵਾਰ ਡਿੱਗੇ ਬਖਸ਼ ਲੇਵੋ ਨਾਥ ਜੀ
ਗਲ ਪਏ ਪੱਲੂ ਬਿਨੈ ਕਰਦਾ ਸੇਵਕਾਂ ਦਾ ਸਾਥ ਜੀ।
ਏਹ ਸਾਲ ਪਿੱਛੋਂ ਭਰੇ ਮੇਲਾ ਆਪਦੇ ਅਸਥਾਨ ਆ
ਪਰਲੋਕ ਪੇਂਡੂ ਗੀਤ ਦੇ ਸ਼ੋਕ! ਗੰਦੇ ਗਾਂਨ ਆ।
ਹੈ ਅਪਦੇ ਹੀ ਹੱਥ ਸਤਿਗੁਰ ਮੱਤ ਏਹਨਾ ਦੇਵਨੀ
ਵਿਚ ਧਾਰ ਡੂੰਘੀ ਫਸੀ ਬੇੜੀ ਆਪਨੇ ਹੀ ਖੇਵਨੀ।
ਏਹ ਦਾਸ ਤੇਰੇ ਕੀਟ ਸਾਰੇ ਕੁੱਝ ਨਾਂ ਕਰ ਸੱਕਦੇ
ਨਾਂ ਸੌਰ ਕੋਈ ਸੱਕਿਆ ਹੈ ਪਇ ਰੌਲਾ ਥੱਕਦੇ।
ਇਸਲਈ ਓੜਕ ਆਖਦੇ ਹੀ ਚਰਨ ਪਕੜੇ ਗੁਰੂ ਜੀ
ਆ ਕਰੋ ਮੱਦਤ ਸੇਵਕਾਂ ਪ੍ਰਚਾਰ ਕੀਤਾ ਸ਼ੁਰੂ ਜੀ।
"ਗੁਰ ਦਾਤ ਹਰਿ" ਹੇ ਗੁਰੁ ਦਸਵੇਂ! ਫਤੇ ਦੇਵੋ ਆਣਜੀ
ਏ ਲੋਕ ਪੇਂਡੂ ਜੋ ਲੰਗਾੜੇ ਸਿੱਖ ਹੋਕਣ ਜਾਣ ਜੀ।
ਅਸੀ ਏਸ ਛੰਦ ਨੂੰ ਗਾਵੰਦੇ ਹੋਏ ਚੀਫ਼ ਖਾਲਸਾ ਦੀਵਾਨ
ਦੇ ਜੱਥੇ ਦੇ ਦੀਵਾਨ ਵਿਚ ਆਣ ਪਹੁੰਦੇ, ਅੱਗੇ ਦੀਵਾਨ ਬੜੀ
ਸਜ ਧਜ ਨਾਲ ਲੱਗਾ ਹੋਇਆ ਸੀ ਦੀਵਾਨ ਦੇ
ਉਪਦੇਸ਼ਕ ਵੀ ਏਸੇ ਵਿਸ਼ੇ ਪਰ ਜ਼ੋਰਦਾਰ ਲੈਕਚਰ
ਵਾਰੋ ਵਾਰੀ ਦੇ ਰਹੇ ਸਨ। ਸੰਗਤਾਂ ਕੋਈ ਹਜ਼ਾਰ ਦੀ
ਭੀੜ ਭਾੜ ਵਿਚ ਇਕੱਤ੍ਰ ਸੀ, ਏਹੋ ਨਹੀਂ ਸਗੋਂ ਦੀਵਾਨ ਨੇ
ਹੋਰ ਵੀ ਕਈ ਤੀਕਿਆਂ ਨਾਲ "ਮੇਲਾ ਸੁਧਾਰ" ਸ਼ਰੂ ਕੀਤਾ
ਹੋਇਆ ਸੀ। ਚੀਫ ਖਾਲਸਾ ਖਾਲਸਾ ਦੀਵਾਨ ਨੇ ਅੱਜ ਤੋੜੀ
ਜੋ ਪ੍ਰਚਾਰ ਇਸ ਮੇਲੇ ਪਰ ਕਰਕੇ ਗੰਦੇ ਗੀਤਾਂ ਨੂੰ ਰੋਕਿਆ
ਹੈ ਉਸਦੀ ਦਾਦ ਅਸੀਂ ਕੇਵਲ ਇਤਨਾ ਹੀ ਲਿਖਕੇ ਦੇ