[ਭੁੱਲੜ ਜੱਟ
(੪੮)
ਪੰਜਾਬੀ ਮੇਲੇ]
ਸਕਦੇ ਹਾਂ ਕਿ ਅੱਜ ਸਾਡਾ ਅਪਨੇ ਜੱਥੇ ਨਾਲ ਇਥੇ ਆਕੇ
ਪ੍ਰਚਾਰ ਕਰਨਾ ਦੀਵਾਨ ਦੇ ਸੁਧਾਰ ਦਾ ਹੀ ਤੁਫੇਲ ਸੀ,
ਨਹੀਂ ਤਾਂ ਸਾਡੀ ਕੀ ਮਜਾਲ ਸੀ ਜੋ ਮੇਲੇ ਪਰ ਅਪਨੇ
ਪੈਰ ਜਮਾ ਸਕਦੇ॥
ਚੂੰਕਿ ਸਾਡੇ ਜਥੇ ਦਾ ਡੇਰਾ ਵੀ ਇਸੇ ਅਹਾਤੇ ਵਿਚ ਹੀ ਸੀ
ਅਸੀਂ ਡੇਰੇ ਔਣ ਸਾਰ ਕਮਰਕੱਸੇ ਉਤਾਰਕੇ ਕੁਝ ਦੇਰ
ਅਰਾਮ ਕੀਤਾ। ਸਾਡੇ ਜਥੇ ਦੇ ਜਥੇਦਾਰ ਸਾਹਿਬ ਨੇ ਸਾਨੂੰ
ਪਹਿਲੇ ਹੀ ਇਹ ਹੁਕਮ ਸੁਨਾ ਦਿਤਾ ਕਿ ਅਸੀਂ ਇਕ ਨਵੀ
ਤਜਵੀਜ਼ ਸੋਚੀ ਹੈ। ਹੁਣੇ ਹੀ ਥੋੜੀ ਦੇਰ ਤੋਂ ਬਾਦ ਉਸ
ਪਰ ਅਮਲ ਕੀਤਾ ਜਾਵੇਗਾ,ਅਸੀਂ ਪ੍ਰਸਪਰ ਬੈਠਕੇ ਬਹੁਤ ਸਾਰੇ
ਸਿੰਘ ਆਪੋ ਵਿਚ ਦੀ ਮੇਲ ਸਧਾਰ ਦੀਆਂ ਵਿਚਾਰਾਂ ਕਰਦਾ
ਰਹੇ। ਇੱਨੇ ਨੂੰ ਸਾਡੇ ਜਥੇਦਾਰ ਸਾਹਿਬ ਨੇ ਹੁਕਮ ਦਿਤਾ ਕਿ
ਸਾਡੇ ਦੋਹਾਂ ਹੀ ਜਥਿਆਂ ਦੇ ਸਿੰਘ ਤਿਆਰ ਬਰਤਿਆਰ ਹੋਕੇ
ਖਲੋ ਜਾਓ ਅਰ ਕਤਾਰਾਂ ਬੰਨ੍ਹ ਲੇਵੋ, ਜਦ ਐਸਾ ਹੋਗਿਆ
ਤਦ ਆਪਨੇ ਫਿਰ ਹੁਕਮ ਦਿਤਾ ਕਿ ਪੰਜ ਪੰਜ ਸਿੰਘਾ ਪ੍ਰਤੀ
ਇਕ ਇਕ ਜਥੇਦਾਰ ਹੋਕੇ ਜਿਤਨੇ ਜਥੇ ਸਾਡੇ ਸਿੰਘਾਂ ਦੇ ਬਣ
ਸਕਦੇ ਹੋਨ ਬਨਾ ਲੇਵੋ, ਇਸ ਅਗਿਆਂ ਪਰ ਝੱਟ ਹੀ ਅਮਲ
ਕੀਤਾ ਗਿਆ, ਦੋਵੇਂ ਜਥਿਆਂ ਦੇ ਲਗ ਪਗ ਸੱਤ੍ਰ ਪਝਤ੍ਰ ਜਥੇ
ਬਣੇ। ਹੁਕਮ ਦਿਤਾ ਗਿਆ ਕਿ ਮੇਲਾ ਸੁਧਾਰਕ ਪੋਥੀ
ਦੀਆਂ ਦਸ ੧o ਕਾਪੀਆਂ ਹਰ ਇਕ ਜੱਥੇ ਨੂੰ ਦਿਤੀਆਂ ਜਾਣ
ਹਰੇਕ ਜਥੇ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਆਪਣੇ
੨ ਜਥੇ ਨੂੰ ਖਾਸ ਖਾਸ ਥਾਵਾਂ ਪਰ ਜਿਥੇ ਕਿ ਔਰਤਾਂ ਦੇ ਝੂੰਡ
ਬੈਠੇ ਹੋਣ ਅਰ ਤਿੰਨਾਂ ਥਾਵਾਂ ਪਰ ਲੰਗੜਿਆਂ ਦੇ ਟੋਲੇ ਖਰੂਦ
ਖਾਨਾ ਕਰਦੇ ਹੋਣ ਲੈ ਜਾਵੇ ਅਰ ਜਿਸ ਢੰਗ ਨਾਲ ਓਹ ਪੋਥੀ
*ਬਾਬੂ ਨਰੈਣ ਸਿੰਘ ਜੀ ਕਲਰਕ ਮਹਿਕਮਾ ਨੈਹਰ
ਰੋਪੜ ਹਨ।