[ਭੁੱਲੜ ਜੱਟ
(੪੯)
ਪੰਜਾਬੀ ਮੇਲੇ]
ਰਚੀ ਗਈ ਹੈ ਓਸੇ ਤਰਜ਼ ਵਿਚ ਉਸਦਾ ਪਾਠ ਕਰਕੇ ਸੁਨਾਣ
ਜਿਥੇ ਸ਼ਬਦਾਂ ਦੀ ਤਰਜ਼ ਦੀ ਲੋੜ ਹੋਵੇ ਜਥਾ ਮਿਲ ਕਰ
ਸ਼ਬਦ ਪੜੇ। ਜਿਥੇ ਲੈਕਚਰ ਹੋਵੇ ਓਥੋਂ ਐਨ ਹੂਬਹੂ ਠੀਕ
ਲੈਕਚਰ ਕੀਤਾ ਜਾਵੇ। ਗੱਲ ਕੀ ਪੋਥੀ ਨੂੰ ਦਿਲਚਸਪੀ
ਨਾਲ ਪੜ੍ਹਨਾ ਅਰ ਉਸਦੇ ਮਤਲਬ ਨੂੰ ਹੱਲ ਕਰਨਾ ਹਰ
ਇਕ ਜੱਥੇ ਦਾ ਤੇ ਉਸਦੇ ਜਥੇਦਾਰ ਸਾਹਿਬ ਦਾ ਫਰਜ ਹੋਵੇਗਾ।
ਜੇਕਰ ਆਮ ਲੋਕ ਖੁਸ਼ ਹੋਕਰ ਇਸ ਪੋਥੀ ਨੂੰ ਮੁਲ
ਖਰੀਦਨਾ ਲੋੜਨ ਤਦ ਦਾਈਟਲ (ਛਾਪੇ ਦੇ ਪਤ੍ਰੇ ਪੁਰੋਂ)
ਉਤੋਂ ਮੁਲ ਪੜ੍ਹਕੇ ਵੇਚ ਦਿਤੀ ਜਾਵੇ। ਗ੍ਰੀਬਾਂ, ਇਸਤ੍ਰੀਆਂ,
ਵਿਦਯਾਰਥੀਆਂ, ਪ੍ਰਚਾਰਕਾਂ ਨੂੰ ਉਸ ਮੁਲ ਵਿਚੋਂ ਵੀ ਰਿਐਤ
ਕਰ ਦੇਣੀ ਯੋਗ ਹੈ।
ਜੇ ਕੋਈ ਸੱਜਨ ਇਸ ਪੋਥੀ ਨੂੰ ਮੇਲੇ ਦੇ ਸੁਧਾਰ ਹਿਤ
ਕਾਫੀ ਚੰਗੀ ਸਮਝਕੇ ਆਪਣੀ ਕੀਮਤ ਪਰ ਬਹੁਤ ਸਾਰੀ
ਮੁਲ ਖਰੀਦ ਕੇ ਮੇਲੇ ਵਿਚ ਮੁਫਤ ਵੰਡੀ ਜਾਣੀ ਲੋੜੇ ਤਦ
ਜਥੇਦਾਰ ਅਪਣੇ ਜਥੇ ਵਿਚ ਕਿਸੇ ਸਿੰਘ ਨੂੰ ਭੇਜਕੇ ਜੱਥੇ ਦੇ
ਡੇਰਾ ਅਸਥਾਨ ਅਰਥਾਤ ਚੀਫ ਖਾਲਸਾ ਦੀਵਾਨ ਦੇ ਅਹਾਤੇ
ਵਿਚੋਂ ਉਤਨੀਆਂ ਹੀ ਕਾਪੀਆਂ ਮੰਗਾਕੇ ਉਸ ਦਾਤੇ ਸਾਹਿਬ
ਨੂੰ ਦੇ ਦੇਵੇ ਜਿਤਨੀਆਂ ਕਿ ਉਸਨੇ ਮੁਲ ਖਰੀਦਨੀਆਂ ਹੋਣ।
ਇਸ ਤਜਵੀਜ਼ ਪਰ ਸਭ ਸਿੰਘਾਂ ਨੇ "ਸਤਸ਼੍ਰੀਅਕਾਲ"
ਦੇ ਜੈਕਾਰੇ ਗਜਾਏ ਅਰਥਾਤ ਸਰਬ ਸੰਮਤੀ ਨਾਲ ਉਪੋਕਤ
ਗੁਰਮਤੇ ਸਭ ਪਾਸ ਕੀਤੇ ਗਏ, ਸ੍ਰਬੱਤ ਜਥੇ ਕਮਰਕਸੇ ਕਰਕੇ
ਦੀਵਾਨ ਵਿਚ ਅਰਦਾਸ ਸੋਧ ਸੋਧ ਸ਼ਬਦ ਪੜ੍ਹਦੇ ਹੋਏ ਮੇਲੇ
(ਹੋਲੇ ਮਹੱਲੇ) ਵਿਚ ਜਾਂ ਧਸੇ। ਹੋਲਾ ਮਹੱਲ ਤ੍ਰੈ ਚਾਰ ਦਿਨ
ਤੀਕ ਰਹਿੰਦਾ ਹੈ, ਸਾਰੇ ਜਥੇ ਤ੍ਰੈ ਚਾਰ ਦਿਨ ਇਸੇਤਰਾਂ ਫਿਰ
ਫਿਰਕੇ ਪ੍ਰਚਾਰ ਕਰਦੇ ਰਹੇ, ਫਲ ਏਹ ਪ੍ਰਤੀਤ ਹੋਇਆ ਕਿ
ਜਿਥੇ ੨ ਅੱਗੇ ਲੰਗਾੜੇ (ਬੁਰਛੇ) ਅਪਨੇ ਟੋਲੇ (ਜਥੇ) ਬੰਨ੍ਹਕੇ
ਫਿਰਦੇ ਹੁੰਦੇ ਸਨ ਓ ਥਾਵਾਂ ਅਰ ਖਾਸ ਖਾਸ ਮੌਕੇ ਸਿੰਘਾਂ