ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੲ )


ਕਿਸੇ ਪੁਸਤਕਦੇ ਨਾਮ ਅਰ ਮੁੱਦੇ ਨੂੰ ਤਹਸ਼ੀਬ ਤੋਂ ਡੇਗਣਾ
ਮਾਨੋ ਆਪ ਗਿਰਨਾ ਹੈ॥
ਪੋਥੀ ਨੂੰ ਹਰ ਦਿਲ ਅਜ਼ੀਜ਼(ਪਿਯਾਰੀ) ਰੱਖਣਦ ਖਿਆਲ
ਨਾਲ ਇਸਦਾ ਨਾਮ "ਭੁਲੜ ਜੱਟ" ਅਥਵਾ "ਪੰਜਾਬੀ ਮੇਲੇ"
ਰਖਿਆ ਹੈ। ਇਸ ਵਿਚ ਪੰਜਾਬ ਦੇ ਮੇਲਿਆਂ ਵਿਚੋਂ ਵੰਨਗੀ
ਮਾਤ੍ਰ ਸ੍ਰੀ ਆਨੰਦਪੁਰ ਸਾਹਿਬ ਦੇ "ਹੋਲੇ ਮਹੱਲੇ" ਦਾ ਹੁ-ਬ-ਹੂ
ਖਾਕਾ ਹੈ। ਯੋਗ ਸਮਝਿਆਹੈ ਕਿ ਸਭਤੋਂ ਪੈਹਲੇ ਅਪਨੀ ਮੰਜੀ
ਹੇਠਾਂ ਹੀ ਸੋਟਾ ਫੇਰਿਆ ਜਾਵੇ। ਪਰ ਯਾਦ ਰਹੇ ਕਿ ਬਾਕੀ
ਪੰਜਾਬ ਭਰ ਵਿਚ ਜੋ ਮੇਲੇ ਭਰਦੇ ਹਨ ਇਸਤੋਂ ਵਧੀਕ ਗੰਦੇ
ਹਨ। ਏਸ ਇਲਾਕੇ ਵਿਚ ਦਰਗਾ ਰਾਣੀ ਦੇ ਦੋ ਮੇਲੇ ਜੈਨਤੀ
ਅਰ ਮਨਸ਼ਾ ਦੇਵੀ ਵਧੀਕ ਹੀ ਫੁਹਸ਼ ਹਨ ਮਨੀ ਮਾਜਰੇ ਸਹਿਰ
ਦੇ ਬਾਜ਼ਾਰਾਂ ਦੇ ਉਤਲੇ ਸਿਰੇ ਔਰਤਾਂ (ਦੇਵੀਆਂ) ਨਾਲ
ਲਦੀਜੇ ਹੋਏ ਹੁੰਦੇ ਹਨ ਹਿਠਾਂ ਬਜ਼ਾਰ ਵਿਚ ਚੋਬਰ (ਭੋਜਕੀ)
ਆਰਤੀ ਕਰਦੇ ਹੁੰਦੇ ਹਨ॥
ਏਥੇ ਰੋਪੜ ਵਿਚ ਹਿੰਦੂਆਂ ਦੇ ਦੋ ਮੇਲੇ ਸਾਲ ਵਿਚ
ਭਰਦੇ ਹਨ। ਕੱਤੇ ਦੀ ਪੂਰਨਮਾਸ਼ੀ ਨੂੰ ਪੰਜ ਭੀਖਮਾਂ,
ਵੈਸਾਖੀ ਨੂੰ ਵਸੋਆ। ਗੰਦ ਪ੍ਰਸਤੀ ਦੀ ਕੋਈ ਹੱਦ ਹੈ? ਹੋਰ
ਸੁਣੋ! ਸਾਲ ਵਿਚ ਇਕ ਹੋਰ ਮੇਲਾ ਸਾਡੇ ਮੁਸਲਮਾਨ ਭਰਾਵਾਂ
ਦੀ ਸ਼ਾਹਜ਼ਾਦੇ ਪੀਰ ਦੀ ਪ੍ਰਸਤਸ਼ ਵਾਸਤੇ ਲਗਦਾ ਹੈ। ਪਰ ਕੀ
ਸੱਚ ਮੁਚ ਪੀਰ ਦੀ ਪੂਜਾ ਹੀ ਹੁੰਦੀ ਹੈ? ਕਦੀ ਨਹੀਂ ਉਹ
ਗੰਦ ਉਡਦਾ ਹੈ ਜੋ ਸੁਣਕੇ ਕੰਨ ਕੋਹੜੇ ਜਾਣ। ਦੇਸ ਵਾਸੀਆਂ
ਦਾ ਫਰਜ਼ ਹੈ ਕਿ ਸੁਧਾਰ ਕਰਨ। ਕਿਉਂਕਿ ਇਜੇਹੇ ਦੁਰਾਚਾਰੀ
ਮੇਲੇ ਦੇਸ ਲਈ ਹਾਨੀ ਕਾਰਕ ਹਨ ਨਾਂਕਿ ਕਿਸੇ ਖਾਸ ਕੌਮ
ਲਈ। ਕੌਨ ਕਹਿ ਸਕਦਾ ਹੈ ਕਿ ਮਰੀ ਦੁਰਭਿਖ, ਭੁੰਚਾਲ
ਅਦਿ ਆਫਤਾਂ ਇਹਨਾਂ ਮੰਦ ਕਰਮਾਂ ਦਾ ਹੀ ਫਲ ਨਾ ਹੋਣ
ਅਸੀ ਵਧੀਕ ਸ਼ੋਕਾਤਰ ਇਸ ਲਈ ਹੁੰਦੇ ਹਾਂ ਕਿ ਦੇਸ ਦੀ
ਇਸ ਕੁਰੀਤੀ ਕੋਲੋਂ ਸਿਖ ਵੀ ਬਚ ਨਹੀਂ ਸੱਕੇ। ਅਰਥਾਤ