ਪੰਨਾ:ਭੁੱਲੜ ਜੱਟ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੫੪)

ਪੰਜਾਬੀ ਮੇਲੇ]

ਦੁਨੀ ਦੇ ਵਾਲੀ ਕਲਗੀਧਰ ਦੇ ਹੋਲਾ ਖੇਡਨ ਦੀ ਯਾਦਗਾਰ
ਦਾ ਪ੍ਰਤੱਖ ਨਮੂਨਾ ਹੈ। ਇਸ ਪ੍ਰਮ ਪਵਿੱਤ੍ਰ ਪੁਰੀ ਦੇ ਚੜ੍ਹਦੇ
ਪਾਸੇ ਇਕ ਕਿਲਾ ਹੈ, ਜਿਸ ਦਾ ਪਵਿੱਤ੍ਰ ਨਾਓ ਸੀ "ਅਨੰਦ
ਗੜ੍ਹ" ਹੈ। ਇਹ ਓਹੋ ਬੀਰਤਾ ਦਾ ਪੁੰਜ ਗੜ੍ਹ ਹੈ ਜਿਸ ਵਿਚ
ਧਰਮ ਧ੍ਵਜਾ ਮਹਾਂਬਲੀ ਯੋਧੇ ਨੇ ਬਈਧਾਰ ਪਹਾੜੀ ਰਾਜੇ ਤੇ
ਲੱਖਾਂ ਮੁਸਲਮਾਨੀ ਫੌਜਾਂ ਨਾਲ ਟਾਕਰੇ ਕੀਤੇ। ਹਜ਼ਾਰਾਂ ਸਿਖਾਂ
ਨੇ ਪਿਆਰੀਆਂ ਜਾਨਾਂ ਸਦਕੇ ਕੀਤੀਆਂ ਅਤੇ ਏਸ ਕਿਲੇ ਦਾ
ਨਾਮ ਅਨੰਦ ਗੜ੍ਹ ਹੀ ਰਿਹਾ। ਆਹਾ!ਤ੍ਰਿਖੇ ਤੇਜ਼ ਪਰ
ਸੁਚੇਤ ਸਮੇਂ ਨੇ ਅਪਨੀ ਤ੍ਰਿਖੀ ਚਾਲ ਦੇ ਤੀਰ ਮਾਰਕੇ
ਇਸ ਕਿਲੇ ਦੇ ਇਕ ਬੁਰਜ ਨੂੰ ਗੇਰਿਆ ਹੈ। ਦਰਸ਼ਨ ਕਰਨ ਪਰ
ਸਮੇਂ ਦੀ ਚੱਦਰ ਵਿਚ ਲਿਪਟ ਕੇ ਨਜਾਰੇ ਫਿਰ ਵੀ ਅਖਾਂ
ਅੱਗੇ ਆ ਖਲੋਂਦੇ ਹਨ।
ਏਹ ਪਹਾੜੀ ਕੋਨਾਂ ਕਿਸੇ ਖਾਸ ਖੁਬੀ ਨਾਲ ਪੁਰ ਹੈ।
ਕੀ ਇਹ ਓਹੋ ਪਰਮ ਪਵਿਤ੍ਰ ਨਗਰੀ ਹੈ ਜਿਥੋਂ ਅਸੀ ਆਤਮਾ
ਕਰਕੇ ਜਨਮੇ ਅਤੇ ਸਦਾ ਲਈ ਤਿਸ ਜਨਮ ਦੇ ਅਨੁਸਾਰ
ਉਪਦੇਸ਼ ਮਿਲਿਆ ਕਿ ਤੁਹਾਡੀ ਵਾਸੀ ਵੀ ਏਸੇ ਥਾਂ ਦੀ ਹੈ।
ਆਹਾ! ਕਿਹੋ ਜਿਹੀ ਪਵਿੱਤ੍ਰ ਤੇ ਬੀਰਤਾ ਦੀ ਪੁੰਜ
ਨਗਰੀ ਹੈ। ਕੀ ਇਹ ਪੂਰੀ ਉਹੋ ਕਾਲਜ ਤਾਂ ਨਹੀਂ? ਜਿਸਦੇ
ਵਿਦਯਾਰਥੀ ਬਾਬਾ ਦੀਪ ਸਿੰਘ ਜੀ
ਤੇ ਭਾਈ ਤਾਰੂ ਸਿੰਘ ਜੀ

ਆਦਿਕ ਸਰੀਰ ਨੂੰ ਤਿਲਕ ਕਰਕੇ ਕਟਾਵਨ
ਵਾਲੇ ਸਬਕ ਸਿਖਕੇ ਨਿਕਲੇ, ਸਭ ਤੋਂ ਪਿਆਰੀ ਜਿੰਦ ਨੂੰ ਤੁੱਛ
ਸਮਝ ਸਿਰ ਤਲੀਆਂ ਪਰ ਰਖਕੇ ਮੌਤ ਦੇ ਪਲੇਟ ਫਾਰਮ ਪਰ
ਖੇਡ ਗਏ। ਕੌਣ ਨਹੀਂ ਜਾਣਦਾ ਜੋ ਸਿਖੀ ਦਾ ਸੋਮਾਂ ਪਹਿਲਾ
ਏਥੋਂ ਹੀ ਫੁਟਿਆ ਸੀ। ਕਦੀ ਉਹ ਸਮਾਂ ਸੀ ਜਦ ਇਹ
ਨਗਰੀ ਖੁਸ਼ਕ ਪਹਾੜੀ ਦੇ ਟੀਲੇ ਵਾਂਗ ਜਲਦੇ ਨਕਾਨਕ ਭਰੇ
ਸਮੁੰਦ੍ਰ ਦੁਸ਼ਮਨ ਦੇ ਦਲ ਵਿਚ ਖੜੀ ਦਿਖਾਈ ਦਿੰਦੀ ਸੀ,