ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੫੫)

ਪੰਜਾਬੀ ਮੇਲੇ]


ਤਿਸ ਪਰ ਵੀ ਸਾਡੇ ਅਦੁਤੀਯ ਹਾਦੀ ਨੇ ਨਾ ਨਿਰੇ ਟਾਕਰੇ ਹੀ
ਕੀਤੇ ਸਗੋਂ ਮੁਸਲਮਾਨ ਬਾਦਸ਼ਾਹਤ ਤੇ ਹਿੰਦੂ ਬਈ ਧਾਰ
ਰਜਿਆਂ ਦਾ ਸਿਰ ਨੀਵਾਂ ਕਰਕੇ ਫਤੇ ਪਈ। ਬਹੁਤ ਥੋੜੇ
ਆਦਮੀ ਹਨ ਜੋ ਇਸ ਖੂਬੀ ਨੂੰ ਸਮਝ ਸਕਦੇ ਹਨ ਕਿ ਸਾਰਾ
ਹਿੰਦੋਸਤਾਨ ਤੇ ਪੰਜਾਬ ਛੱਡਕੇ ਇਸ ਪਹਾੜੀ ਕੋਨੇ ਨੂੰ ਸਿਖੀ
ਦੇ ਚਸ਼ਮਾ ਹੋਣ ਦਾ ਮਾਣ ਕਿਉਂ ਹੈ?
ਜਿਤਨੇ ਰਾਜੇ ਮਹਾਰਾਜੇ ਹੋਏ ਕੌਣ ਸੀ ਓਹ ਜੋ ਸਿੱਧਾ
ਲੜਦਾ ਅਰ ਦੁਸ਼ਮਨ ਦੇ ਭਉ ਤੋਂ ਅਪਨਾਂ ਦਾਉ ਨਾ ਬਚਾਂਦਾ
ਪਰ ਏਹ ਮਹਾਬਲੀ ਯੋਧਾ ਬੁਤ-ਪ੍ਰਸਤ ਹਿੰਦੂ ਰਾਜਿਆਂ ਦੀ
ਜੜਾਂ ਵਿਚ ਓਥੇ ਬੈਠਕੇ ਤੇਲ ਦਿੰਦਾ ਹੈ ਜਿਥੋਂ ਅਕਲ ਮੰਨ
ਨਹੀਂ ਸਕਦੀ ਕਿ ਇਹ ਗੱਲ ਸੰਭਵ ਹੈ॥
ਆਹਾ! ਵੇਖੋ ਪੁਰੀ ਦੇ ਪੱਛੋਂ ਰੁਖ ਇਕ ਉੱਚਾ ਦਮਦਮਾ
ਹੈ, ਏਥੇ ਬੈਠਕੇ ਧਰਮ ਧਵਜਾਂ ਬੀਰਤਾ ਦੇ ਪੰਜ ਜੋਧੇ ਨੇ ਓਹ ੨
ਤੀਰ ਮਾਰੇ ਸਨ ਜੋ ਜਾਦੂ ਦਾ ਅਸਰ ਰਖਦੇ ਸਨ। ਬਲਾਸ
ਪਰੀਏ (ਕਹਿਲੂਰੀਏ) ਰਾਜੇ ਦੇ ਤੋਪਚੀ ਨੂੰ ਤੀਰ ਵਜਦਾ ਹੈ।
ਵਜ਼ੀਰ ਅਰ ਰਾਜਾ ਪਰੈਕਟਸ (ਕਸਰਤ) ਨਹੀਂ ਮੰਨਦੇ ਪਰ
ਕ੍ਰਾਮਾਤ ਸਮਝਦੇ ਹਨ। ਅੰਤ੍ਰਯਾਮੀ ਅਪਣੇ ਮੋਰਚੇ ਪਰ ਬੈਠੇ
ਉਸਦੇ ਕੱਚੇ ਖਿਯਾਲ ਨੂੰ ਅਨੁਭਵ ਕਰਕੇ ਪੱਤ੍ਰ ਲਿਖ ਕਰ
ਤੀਰ ਦੀ ਮੁਖੀ ਦੇ ਨਾਲ ਬੰਨ੍ਹਦੇ ਹਨ। ਕਿ ਹੇ ਰਾਜਾ! ਏਹ
ਕਰਾਮਤ ਨਹੀਂ ਪਰ ਅਭਯਾਸ ਦਾ ਬਲ ਹੈ, ਰਾਜਾ ਪੜ੍ਹ ਕੇ
ਚੱਕ੍ਰਿਤ ਹੁੰਦਾ ਹੀ ਹੈ ਕਿ ਦੂਜਾ ਤੀਰ ਅਸਲੀ ਨਿਸ਼ਾਨੇ ਪਰ
ਲਗਦਾ ਹੀ "ਕੰਮ ਤਮਾਮ" ਕਰ ਜਾਂਦਾ ਹੈ। ਵਾਹ! ਅਖਰੀ
ਧਨੁਖਧਾਰੀ ਅਪਦਾ ਅਮਿਤੋਜ ਤੇ ਕਮਾਲ ਅਭਿਯਾਸ!
ਅੱਜ ਏਥੇ ਕੀ ਹੈ? ਸੈਂਕੜੇ ਨਹੀਂ ਪਰ ਹਜਾਰਾਂ ਦੀ
ਗਿਨਤੀ ਵਿਚ ਲੋਕੀ ਇਕੱਤ੍ਰ ਹੋਏ ਟੋਲੇ ਬੱਧੀ ਫਿਰਦੇ ਹਨ।
ਵੇਖੋ! ਸਾਹਮਣੇ ਬਜ਼ਾਰ ਦੇ ਬਨੇਰੇ ਲਾਲ, ਕਾਲੇ, ਹਰੇ, ਚਿੱਟੇ,
ਪੀਲੇ, ਸੋਸਨੀ, ਰੰਗ ਬਰੰਗੇ ਬਸਤ੍ਰਾ ਨਾਲ ਪੂਰ ਹੋ ਰਹੇ ਹਨ