[ਭੁੱਲੜ ਜੱਟ
(੫੬)
ਪੰਜਾਬੀ ਮੇਲੇ]
ਕੀ ਏਹ ਨਿਕੀਆਂ ਵੱਡੀਆਂ ਤ੍ਰੀਮਤਾਂ ਹਨ? ਹੋਰ ਵੇਖੋ।
ਮੇਲੇ ਦੀ ਭੀੜ ਵਿਚ ਵੱਟ ਦਾਰ ਪੱਗਾਂ ਤੇ ਕਨਾਰੀ ਦਾਰ ਤੰਬੇ,
ਕੰਨਾਂ ਤਕ ਉਚੇਰੀਆਂ ਡਾਂਗਾਂ ਫੜੀ ਲੰਗਾੜੇ ਚੋਬਰਾਂ ਦਾ ਟੋਲਾ
ਧਮਚੀ ਪਾ ਰਿਹਾ ਹੈ। ਵੇਖਿਆ ਜੇ! ਇਕ ਮੋਟਾ ਜੇਹਾ
ਗਭਰੂ ਸਾਰਿਆਂ ਤੋਂ ਅੱਗੇ ਵਧਕੇ ਸਿਯਾਪਾ ਕਰਦਾ ਹੈ।
ਵਾਹਿਗੁਰੁ ੩!!! ਵਾਲ ਗਲੇ ਵਿਚ ਖੁਲ੍ਹੇ ਹਨ। ਮਿੱਟੀ ਨਾਲ
ਲੇਥੂ ਪਲੇਥੂ ਹੋ ਰਿਹਾ ਹੈ। ਸੱਥਲਾਂ ਅਰ ਛਾਤੀ ਪਿੱਟ ਪਿਟਕੇ
ਲਾਲ ਕੀਤੀ ਹੋਈ ਰਿੱਛ ਵਾਗੂੰ ਟਪੂਸੀਆਂ ਮਾਰਦਾ, ਦੂ! ਦੂ!!
ਕਰਦਾ ਤੇ ਵੈਣ ਪੌਂਦਾ ਹੈ। ਹੱਦ ਹੋ ਗਈ! ਇਸਨੂੰ ਕੋਈ ਭੂਤ
ਚੜ੍ਹ ਗਿਆ ਹੈ? ਮੂੰਹੋਂ ਕੀ ਪਿਆ ਬਕਦਾ ਜੇ..............
ਸਿਆਪੇ ਦੀ ਨੈਣ ਵਾਂਗੂੰ ਅਲਾਹੁੰਦਾ ਹੈ ਇਸਦੇ ਪਿੱਛੇ
ਕੱਠਾ ਪਥੂਕਾ ਹੋਰ ਪੈ ਰਿਹਾ ਹੈ, ਪਿਛਲਾ ਟੋਲ ਇਸਦੇ ਆਖ
ਹੋਏ ਕੁਬੋਲ ਨੂੰ ਦੁਹਰਾਉਂਦਾ ਹੈ। ਹਾਏ! ਹਏ! ਇਹ ਗੰਦ
ਪ੍ਰਸਤਾਂ ਦਾ ਟੋਲਾ ਕਿਸਦਾ ਸਿਯਾਪਾ ਕਰ ਰਿਹਾ ਹੈ? ਤੇ ਕਿਸ
ਦੇ ਅਗੇ? ਓਹੋ! ਹੋ! ਸ਼ਰਮ! ਅਪਣੀਆਂ ਹੀ ਮਾਵਾਂ ਤੇ
ਭੈਣਾਂ ਅਗੇ। ਭਲਾ ਇਹ ਕਿਕੂਰ? ਇਸਤਰਾਂ ਕਿ! ਔਹ ਵੇਖੋ:
ਮਧਰਾ ਜਿਹਾ ਪੁਰਖ ਇਸ ਪਿੱਟਨ ਵਾਲੇ ਦੀ ਬਾਹ ਫੜਕੇ
ਇਸ ਅੱਡੇ ਤੋਂ ਖਿੱਚ ਕੇ ਹੋਰ ਪਾਸੇ ਨੂੰ ਲੈਜਾ ਰਿਹਾ ਹੈ ਅਰ
ਕਹਿੰਦਾ ਹੈ:-ਓਇ। ਸਿਯਾਪਾ ਸਿਆਂ ਚੱਲ ਓਇ ਸਾਲਿਆ
ਟੁਰ ਛੇਤੀ ਔਹ ਵੇਖ ਸਾਹਮਣੇ ਬਨੇਰੇ ਪਰ ਤੀਵੀਆਂ ਦੇ
ਝੁੰਡ ਵਿਚ ਆਪਣੀ ਕੁੜੀ ਰਾਮੀ ਖਲੋਤੀ ਸਾਥਣਾਂ ਤੇ ਨਾਲ
ਦੀਆਂ ਤ੍ਰੀਮਤਾਂ ਨੂੰ ਅਖ ਰਹੀ ਹੈ ਨੀ ਬੀਬੀ, ਨੀ ਬੀਬੀ ਚਲੋ
ਨੀ ਛੇਤੀ ਉਠੋ! ਵੇਖ ਨੀ ਹੇਠਾਂ ਮੇਲੇ ਵਿਚ ਜਾਏ ਖਾਣਾ
ਮੇਰਾ ਭਾਈ ਰਾਮਾਂ ਸਿਆਪਾ ਕਰਦਾ ਹੈ! ਇਧਰੋ ਰਾਮੇ ਹੋਰੀ
ਵੀ ਸ਼ਰਮਿੰਦੇ ਹੋਕਰ ਆਪਣੇ ਨੂੰ ਟੱਬਰ ਨੂੰ ਨਾਲ ਲੈਕੇ ਮੇਲੇ
ਵਿਚ ਨੂੰ ਖਿਸਕਦੇ ਹਨ। ਤੇ ਓਧਰੋਂ ਸਹੁਰਿਓਂ ਆਈ ਰਾਮੀ
ਦਰਾਣੀਆਂ, ਜਿਠਾਣੀਆਂ ਨਣਾਨਾਂ ਦੇ ਪੱਲੇ ਧਰੂੰਦੀ ਘਸੀਟ