ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੫੮)

ਪੰਜਾਬੀ ਮੇਲੇ]


ਟੋਲਾ ਇਹਨਾਂ ਔਰਤਾਂ ਦੇ ਅਗੇ ਗੰਦ ਮੰਦ ਬਕਦਾ ਤੇ ਸਿਆਪਾ
ਕਰਦਾ ਸੀ। ਔਣ ਵਾਲੇ ਟੋਲੇ ਦੀ ਤੇ ਇਹਨਾਂ ਦੀ ਆਪੋ
ਵਿਚ ਲੱਠ ਖੜਕ ਪਈ।ਓਹ ਗ਼ਜ਼ਬ! ਸਿਰ ਫਟ ਗਏ ਲਹੂ
ਦੀਆਂ ਘਰਾਲਾਂ ਵੱਗ ਰਹੀਆਂ ਹਨ, ਵਾਲ ਖੁਲਕੇ ਗਲਾਂ ਵਿਚ
ਪੈ ਗਏ ਹਨ। ਅੰਗ ਫਿਸ ਗਏ, ਕਈ ਜਾਨਾਂ ਦੀ ਜਾਨ ਜਾਣ
ਤਕ ਨੌਬਤ ਪਹੁੰਚ ਗਈ। ਹਾਏ ਜੱਟੋ! ਤੁਹਾਡੀ ਅਕਲ ਤੇ
ਕਰਤੁਤ! ਪੋਲੀਸ ਉਪਰ ਆ ਗਈ ਹੋਰ ਵੀ ਕੁਟ ਵਰਸਣ
ਲਗੀ ਤੇ ਕਈ ਗਰੀਬ ਕੋਲ ਖੜੇ ਵੀ ਛੰਡੇ ਗਏ।
ਏਹ ਬਖੇੜਾ ਛਡ ਕੇ ਅਸੀ ਅਗਾਹਾਂ ਵਧੇ ਹੀ ਸਾਂ ਜੋ ਕੀ
ਵੇਖਨੇ ਹਾਂ ਕਿ ਇਕ ਖੁਲੀ ਜਿਹੀ ਤੰਬੀ ਵਾਲਾ ਸਿਰ ਪਰ ਟੋਪੀ
ਪਹਿਨੇ ਹੋਏ ਹਥ ਪਰ ਹਥ ਮਾਰਕੇ ਜ਼ੋਰ ਨਾਲ ਆਖ ਰਿਹਾ ਹੈ
ਕਿ ਅਰੇ ਭਾਈ ਲੋਗੋ! ਅਗਰ ਆਪ ਨੇ ਮੁਕਤੀ ਹਾਸਲ
ਕਰਨੀ ਹੈ ਤੋ ਆਓ ਪ੍ਰਭੂ ਯਸੂ ਮਸੀਹ ਦੇ ਭਗਤ ਬਨੋ ਆਦਿ
ਹੁਣ ਤਕ ਜਿਤਨੇ ਨਜ਼ਾਰੇ ਡਿਠੇ ਸਨ ਓਹ ਤ੍ਰਿਖੀਕਟਾਰ
ਦੇ ਫੱਟ ਤੋਂ ਘੱਟ ਨਹੀਂ ਸਨ, ਪਰ ਇਸ ਲੈਕਚਰਾਰ ਨੇ ਲੂਣ
ਦੇ ਬੁਕ ਹੋਰ ਵੀ ਭਰਕੇ ਪਾ ਦਿਤੇ। ਹਾਏ! ਪੀੜ ਖਾਂਦੀ ਹੈ,
ਉਫ਼! ਜਿੰਦ ਗਈ ਅਜ ਲੋੜ ਇਸ ਗੱਲ ਦੀ ਸੀ ਕਿ ਏਨਾ
ਲੰਗਾੜਿਆਂ ਨੂੰ ਕੋਈ ਇਜਹੀ ਸਿਖ ਮੱਤ ਦਿੱਤੀ ਜਾਂਦੀ ਜਿਸ
ਨੂੰ ਸੁਣਕੇ ਏ ਪੀ ਇਜੇਹੇ ਪਾਪ ਕਰਨ ਤੋਂ ਹਟ ਜਾਂਦੇ। ਪਰ
ਹਾਏ ਸ਼ੋਕ! ਸਾਡੀ ਪਵਿਤ੍ਰ "ਜਨਮ ਭੂਮੀ" ਤੇ "ਵਾਸੀ"ਵਿੱਚ
ਸੈਂਕੜੇ ਨਹੀਂ ਪਰ ਹਜ਼ਾਰਾਂ ਕੋਹਾਂ ਦੇ ਉਤਪੰਨ ਹੋਏ*ਪੈਕੰਬ੍ਰ ਦੇ
ਉਪਦੇਸ਼ ਦਿੱਤੇ ਜਾਂਦੇ ਹਨ ਅਰ ਪਿਆਰੀ ਸਿੱਖੀ ਤੋਂ ਵਾਂਜਕੇ
ਈਸਾਈ ਬਨਾਏ ਜਾਂਦੇ ਹਨ। ਕੀ ਉਸ ਮਹਾਂਬਲੀ ਧਨਖਧਾਰੀ
ਯੋਧੇ ਦਾ ਕੋਈ ਸਪੁਤ੍ਰ ਏਥੇ ਹੈ ਜੋ ਏਹ ਪ੍ਰਤੱਖ ਨਜਾਰਿਆ
ਨੂੰ ਵੇਖਕੇ ਇਹਨਾਂ ਦਾ ਪ੍ਰਬੰਧ ਕਰੇ? ਕੋਈ ਨਹੀਂ! ਮਨ ਹੋਰੀ
ਘਾਬਰ ਕੇ ਸਰੀਰ ਨੂੰ ਅਗਾਹਾਂ ਧੱਕਦੇ ਹਨ। ਅਸੀ ਥੋੜੇ ਜਿਹੇ



  • ਪੈਗੰਬਰਾਂ।