ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੫੯)

ਪੰਜਾਬੀ ਮੇਲੇ]


ਹੀ ਹੋਰ ਟਰਦੇ ਹਾਂ ਕਿ ਅਗੇ ਇਕ ਅਚਰਜ ਕੌਤਕ ਹੋਰ ਵੇਖਦੇ
ਹਾਂ। ਇਕ ਆਦਮੀ ਨਿਕੇ ਜਿਹੇ ਕਾਗਤ ਵੰਡੀਜਦਾ ਫਿਰ
ਰਿਹਾ ਹੈ ਜਿਨ੍ਹਾਂ ਦੇ ਹੈਡਿੰਗ ਪਰ ਲਿਖਯਾ ਹੈ "ਸਤਿਗੁਰੁ ਪੂਰਾ"
ਪਰ ਇਸ ਕਾਗਤ ਦੀ ਇਬਾਰਤ ਪੜ੍ਹਨ ਤੋਂ ਪਤਾ ਲਗਦਾ ਹੈ
ਕਿ ਏਹ 'ਸਤਿਗੁਰ ਪੂਰਾ' ਓਹੋ ਪਕੰਬ੍ਰ ਈਸਾ ਹੀ ਹੈ। ਹਾਏ
ਸਾਡੇ ਦੁਰਭਾਗ ਤੇ ਅਧੋਗਤੀ! ਅਸੀਂ ਏਥੋਂ ਥੋੜੇ ਜਿਹੇ ਹੋਰ
ਵਧਦੇ ਹਾਂ ਕੀ ਵੇਖਦੇ ਹਾਂ ਜੋ ਲੰਗਾੜਿਆਂ ਦਾ ਇਕ ਟੋਲਾ
ਸਿੰਘ ਸਭਾ ਦੇ ਦੀਵਾਨ ਕੋਲ ਖੜਾ ਪਿੱਟਦਾ ਹੈ। ਜਦੇ ਇਸ
ਟੋਲੇ ਦੇ ਦਿਲ ਵਿਚ ਔਂਦਾ ਹੈ ਕਿ ਮਖੌਲ ਕਰੇ ਤਦ ਸਿਆਪੇ
ਵਿਚ ਸ਼ਬਦ ਗਾਵਣੇ ਸ਼ੁਰੂ ਕਰ ਦੇਂਦਾ ਹੈ ਨਹੀਂ ਤਾਂ ਓਹੋ
ਗੰਦੇ ਗੀਤ।
ਸਾਡੇ ਦਿਲ ਵਿਚ ਖਿਆਲ ਔਂਦਾ ਹੈ ਕਿ 'ਸ੍ਰੀ ਕੇਸ
ਗੜ੍ਹ' ਗੁਰਦ੍ਵਾਰੇ ਦੇ ਦਰਸ਼ਨ ਕਰਨ ਚਲੀਏ ਅਸੀ ਅੰਦਰ
ਵੜਦੇ ਹਾਂ ਅਰ ਦਰਸ਼ਨ ਕਰਕੇ ਅਤਿਯੰਤ ਪ੍ਰਸੰਨ ਹੁੰਦੇ ਹਾਂ।
ਇਕ ਪੁਜਾਰੀ ਸਿੰਘ ਅੰਮ੍ਰਿਤ ਛਕਾਕੇ ਹਟਿਆ ਹੈ ਛਕਨ ਵਾਲਾ
ਨਿਯੂ ਲਾਈਟ ਦਾ (ਨਵੇਂ ਖਿਆਲਾਂ ਦਾ) ਸਿੰਘ ਜਾਪਦਾ ਹੈ।
ਪੁਜਾਰੀ ਸਿੰਘ ਇਸ ਅੰਮ੍ਰਿਤ ਛਕਨ ਵਾਲੇ ਨੂੰ ਕਹਿੰਦਾ ਹੈ ਜਰਾ
ਕੰਨ ਡਾਹਕੇ ਮੇਰੀ ਗੱਲ ਸੁਣੋ। ਓਹ ਸਣਦਾ ਹੈ। ਪੁਜਾਰੀ
ਸਾਹਿਬ ਮੱਲਕੜੇ ਕਹਿੰਦਾ ਹੈ ਤੂੰ ਸਾਡਾ ਪੁਰਾਣਾ ਮਿੱਤ੍ਰ ਹੈਂ
ਕੀ ਕਦੀ ਪੰਜਰਤਨੀ* ਨਹੀਂ ਛਕੋਣੀ? ਜੋਸ਼ੀਲਾ ਸਿੰਘ ਸੁਣ
ਦੇ ਸਾਰ ਹੀ ਵੱਟਕੇ ਥੱਪੜ ਉਸਦੀ ਗੱਲ ਪਰ ਜੜਦਾ ਹੈ ਤੇ
ਕਹਿੰਦਾ ਹੈਂ ਓਇ ਬੇਈਮਾਨ ਛਕੌਣੇ ਅੰਮ੍ਰਿਤ, ਪੁਜਾਰੀ
"ਸ਼੍ਰੀ ਕੇਸ਼ ਗੜ੍ਹ" ਦੇ ਪਰ ਪੂਜਾਂ ਮਹਾਰਾਣੀ ਸ਼ਰਾਬ ਕੌਰ ਦੀ
ਹਾਏ ਸ਼ੋਕ! ਸਾਡੇ ਫੱਟੜ ਹਿਰਦੇ ਪਰ ਇਹ ਗੱਲ ਲੂੰਣ
ਦੀ ਮੁਠ ਵਾਗੂੰ ਪੈਂਦੀ ਹੈ। ਅਸੀ ਅਤਯੰਤ ਦੁਖੀ ਹੁੰਦੇ ਹੋਏ
ਬਾਹਰ ਨਿਕਲਦੇ ਹਾਂ ਅਰ ਕੀਹ ਵੇਖਦੇ ਹਾਂ ਕਿ ਇਕ ਅਜਨਬੀ
ਸਿੰਘ ਪਿਛਲੇ ਪਾਸਿਓ ਗੁਰਦ੍ਵਾਰੇ ਵਿਚੋਂ ਨਿਕਲਿਆ ਰੋਂਦਾ



  • ਏਹ ਮਹਾਤਮਾਂ ਨੇ ਸ਼ਰਾਬ ਦਾ ਨਾਮ ਰਖਿਆ ਹੈ!