ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੬੦)

ਪੰਜਾਬੀ ਮੇਲੇ]


ਔਂਦਾ ਹੈ। ਅਸੀ ਸਿੰਘ ਜੀ ਦੀ ਅਸਲੀ ਸੂਰਤ
ਮੂਰਤ ਵੇਖਕੇ ਹੱਕੇ ਬੱਕੇ ਰਹ ਗਏ ਅਰ ਪੁਛਦੇ ਹਾਂ। ਸਿੰਘ
ਸਾਹਿਬ ਜੀ ਅਪ ਕਿਉਂ ਰੋ ਰਹੇ ਹੋ?
ਅੱਗੋਂ ਉਤ੍ਰ ਮਿਲਦਾ ਹੈ ਜੀ ਮੈਂ ਇਥੋਂ ਦੇ ਅਣ ਹੋਏ
ਨਜ਼ਾਰ ਵੇਖਕੇ ਸਹਾਰ ਨਹੀਂ ਸਕਿਆ। ਜਿਸ ਲਈ ਮੇਰਾ ਦਿਲ
ਰੋਣ ਦੀ ਨੌਬਤ ਤਕ ਪਹੁੰਚਿਆ ਹੈ" ਸਾਰੀ ਵਿਥਯਾ ਪੁਛਨ
ਤੋਂ ਪਤਾ ਲੱਗਾ ਹੈ ਜੋ ਸਿੰਘ ਜੀ ਤੇ ਪ੍ਰੇਮਾਤੁਰ ਹੋਕੇ ਦਰਸ਼ਨ ਕਰਨ
ਹਿਤ ਕਾਬਲੋਂ ਆਏ ਹਨ। ਸਾਡੇ ਭਰਾਵਾਂ ਦੀਆਂ ਕਰਤੂਤਾਂ
ਵੇਖਕੇ ਢਾਹੀਂ ਮਾਰ ਮਾਰ ਕੇ ਰੋਂਦੇ ਹਨ। ਕਿਉਂ ਨਾ ਰੋਣ?
ਕਹਿੰਦੇ ਹਨ ਕਿ "ਮੇਂ ਚਿਰਾਂ ਤੋਂ ਲੋਚਦਾ ਸਾਂ ਕਿ ਕਲਗੀਧਰ
ਪਿਤਾ ਦੀ ਨਗਰੀ "ਅਨੰਦਪੁਰ"ਸਾਹਿਬ ਦੇ
ਦਰਸ਼ਨ ਕਰਨ ਹਿਤ ਕਮਰ ਕਸੇ ਕਰਾਂ। ਮੇਰਾ ਏਹ ਖਿਯਾਲ
ਜਦ ਨਿਸਚੇ ਵਿਚ ਪੱਕ ਗਿਆ ਤਦ ਮੇਰੇ ਇਕ ਮਿੱਤ੍ਰ ਨੇ
ਮੈਨੂੰ ਆਖਿਆ ਕਿ ਸਾਲ ਵਿਚ ਓਥੇ ਇਕ ਬੜਾ ਭਾਰੀ ਮੇਲਾ
ਹੋਲੇ ਮਹੱਲੇ ਦਾ ਲਗਦਾ ਹੈ। ਮੈਂ ਭੀ ਨਿਸਚਾ ਕਰ ਲਿਆ
ਕਿ ਜੋ ਮੇਲਾ ਓਥੇ ਭਰਦਾ ਹੋਉ, ਕੀ ਦੁਨੀਆਂ ਭਰ ਵਿਚ
ਕੋਈ ਹੋਰ ਮੇਲਾ ਉਸਦੇ ਤੁਲ ਹੋ ਸਕਦਾ ਹੈ?ਓਹ ਕੇਹੜਾ
ਹੈ ਹਿੰਦੁਸਤਾਨ ਦਾ ਤੀਰਥ ਅਰ ਮੇਲਾ ਜੋ "ਤੀਰਥ ਉਦਮ
ਸਤਿਗੁਰ ਕੀਆ" ਦੇ ਵਾਕ ਅਨੁਸਾਰ ਮੈਂ ਅਪਨੀ ਯਾਤ੍ਰਾ
ਵਿਚ ਨਾਂ ਡਿੱਠਾ ਹੋਵੇ। ਪਰ ਮੈਨੂੰ ਏਹ ਅਸਚਰਜ ਨਿਸਚਾ ਸੀ
ਕਿ ਮੇਰੇ ਪਰਮ ਪਿਤਾ ਦੀ ਵਾਰਸ਼ਕ ਯਾਤ੍ਰਾ ਵਿਚ ਜੋ ਅਨੰਦ
ਹੋਊ ਉਸਦਾ ਕੋਈ ਅੰਸ ਮਾਤ੍ਰ ਹਿੱਸਾ ਵੀ ਮੈਨੂੰ ਸੰਸਾਰਕ
ਯਾਤ੍ਰਾ ਦੇ ਵਿੱਚੋਂ ਸ੍ਵਾਦ ਪੂਰਤ ਨਹੀਂ ਆਇਆ ਹੋਣਾ ਪਰ
ਹਾਏ! ਮੇਰੇ ਲੇਖ! ਜੇਕਰ ਮੈਂ ਅੱਜ ਦੇ ਦਿਹਾੜੇ ਤੋਂ ਅੱਗੇ
ਪਿੱਛੋਂ ਅਪਨੀ ਵਾਸੀ ਤੇ ਜਨਮ ਅਸਥਾਨ
ਦੇ ਦਰਸ਼ਨ ਕਰਨ ਔਦਾ ਤਦ ਮੇਰਾ ਉਪ੍ਰੋਕਤ ਨਿਸਚਾ ਤਾਂ ਕਾਇਮ