[ਭੁੱਲੜ ਜੱਟ
(੬੧)
ਪੰਜਾਬੀ ਮੇਲੇ]
ਰਹਿੰਦਾ। ਪਰ ਮੈਂ ਕੀਹ ਜਾਣਦਾ ਸਾਂ ਜੋ ਮੇਰੇ ਪੰਥ ਵਾਲੀ
ਦੀ ਵਾਰਸ਼ਕ ਯਾਾਤ੍ਰ ਨੂੰ ਏਹ ਪੇਂਡੂ ਲੋਕ ਇਸ ਹਾਲਤ ਵਿੱਚ
ਬਦਨਾਮ ਕਰਦੇ ਹੋਣਗੇ।
ਮੈਨੂੰ ਅੱਜ ਸ਼ੋਕ ਹੈ। ਪੰਜਾਬ ਭਰ ਦੇ ਸਿੱਖਾਂ ਪਰ!
ਜਿਨ੍ਹਾਂ ਦੇ ਸੁਧਾਰ ਦੀਆਂ ਡੀਗਾਂ ਮੇਰੇ ਕੰਨਾਂ ਵਿਚ ਚਰੋਕਣੀਆਂ
ਧੁਰ ਕਾਬਲ ਪੈਂਦੀਆਂ ਸਨ, ਪਰ ਇਸ ਵਿਸ਼ੇ ਪਰ ਕਿਸੇ
ਨੇ ਲੇਖ ਲਿਖਣੇ ਅਰ ਪਸਤਕ ਤਾਂ ਕੀਹ ਵੰਡਣੇ ਸਨ, ਕਦੇ
ਸਿਆਹੀ ਦੀ ਇਕ ਛਿੱਟ ਵੀ ਨਹੀਂ ਡੋਹਲੀ। ਮੈਂ ਅੱਜ ਓਨ੍ਹਾਂ
ਉਪਦੇਸ਼ਕਾਂ ਕੋਲੋਂ ਏਹ ਪੁਛਿਆ ਲੋੜਨਾ ਹਾਂ ਜੋ ਫੁਲ ੨ ਕੇ
ਕਹਿੰਦੇ ਹੁੰਦੇ ਹਨ "ਅਸੀ ਮਨਮੱਤ ਦਾ ਡਾਢਾ ਪ੍ਰਹਾਰ ਕੀਤਾ
ਹੈ" ਕਿ ਕਿਉਂ ਅਪਨੇ ਪਰਮ ਪਿਤਾ ਕਲਗੀਧਰ ਦੀ ਨਗਰੀ
ਵਲ ਅੱਖ ਕੇ ਵੀ ਨਹੀਂ ਤੱਕਿਆ? ਆਏ ਸਾਲ ਓਥੋਂ
ਕੀ ਗੰਦ ਉਪਾਧੀਆਂ ਹੁੰਦੀਆਂ ਹਨ? ਫਿਰ ਗੁਰਮਤ ਦਾ
ਪ੍ਰਚਾਰ ਕਿੱਥੇ ਕੀਤਾ, ਘਰ ਦੇ .... ......?
ਮੈਂ ਪੰਜਾਬ ਭਰ ਦੀਆਂ ਸਭਾਵਾਂ ਤੇ ਸੋਸੈਟੀਆਂ ਪਰ ਵੀ
ਏਹ ਪ੍ਰਸ਼ਨ ਕਰਦਾ ਹਾਂ ਕਿ ਕੀਹ ਕਦੀ ਅਪਨੇ ਜ਼ਿਲਾ
ਹੁਸ਼ਯਾਰ ਪੁਰ ਦੇ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਦੀ
ਸੇਵਾ ਵਿਚ ਭੀ ਏਹ ਰੈਜ਼ੋਲਿਯੂਸ਼ਨ", Resolution,ਪਾਸ ਕਰਕੇ
ਭੇਜਿਆ ਹੈ? ਕਿ ਸਾਡੇ ਪੂਜਨੀਯ ਪ੍ਰਮ ਪਵਿਤ੍ਰ ਅਸਥਾਨ
ਵਿਚੋਂ ਇਸ ਗੰਦ ਪ੍ਰਸਤੀ ਦੇ ਕੱਢਣ ਦਾ ਪ੍ਰਬੰਧ ਸਰਕਾਰ
ਵਲੋਂ ਹਰ ਸਾਲ ਪੋਲੀਸ ਨੂੰ ਖਾਸ ਹੁਕਮ ਦੇ ਕਰ ਕੀਤਾ ਜਾਵੇ।
ਕਦੀ ਨਹੀਂ!! ਸਾਨੂੰ ਇਸ ਕਾਬਲੀ ਸਿੰਘ ਦੀਆਂ ਗੱਲਾਂ
ਸੁਣਕੇ ਹੋਰ ਵੀ ਹੈਰਾਨੀ ਹੋਈ ਅਰ ਫੁਰਨੇ ਫੁਰੇ ਕਿ ਇਕ
ਪ੍ਰਸਿੱਧ ਅੰਗ੍ਰੇਜ਼ ਡਾਕਟਰ* ਕਨਿੰਗਮ ਨੇ ਸਿਖ ਇਤਹਾਸ
ਇਸ ਖੂਬੀ ਨਾਲ ਲਿਖਯਾ ਹੈ ਕਿ ਉਸਨੂੰ ਪੜ੍ਹਨ ਵਾਲੇ ਪਾਠਕ
- Dotor ਇਕ ਬਹੁਤ ਵਡਾ ਖਿਤਾਬ ਹੈ ਕਿਤੇ ਹਕੀਮ
(ਦਵਾਵਾਂ ਦੇਨ)ਵਲ ਨਾ ਸਮਝ ਲੈਣਾ॥