ਪੰਨਾ:ਭੁੱਲੜ ਜੱਟ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੬੪)

ਪੰਜਾਬੀ ਮੇਲੇ]

ਰਾਜ, ਭਾਗ, ਅਭਾਗ ਵੀ ਹਾਰ ਬੈਠੇ।
ਇਕ ਦੂਜੇ ਨੂੰ ਘੁਰਕ ਦਾ ਸ਼ੇਰ ਵਾਂਗੂ
ਲੋਕੀ ਆਖਦੇ ਪਸ਼ੂ ਗੁਵਾਰ ਬੈਠੇ।
ਫਿਰ ਵੀ ਸ਼ਰਮ ਨਾ ਅਸੀਂ ਬੇਸ਼ਰਮ ਹੋਏ
ਲੋਕੀ ਦੇਂਵਦੇ ਲੱਖ ਧਿਕਾਰ ਬੈਠੇ।
ਬੇੜੀ ਕੌਮ ਦੀ ਥਿੜਕਦੀ ਵਿਚ ਸਾਗਰ
ਅਸੀਂ ਡੋਬਦੇ ਨਾਲ ਪਿਆਰ ਬੈਠੇ।
ਅਗੇ ਲੰਘਣੇ ਦੀ ਨੀਯਤ ਰੱਖ ਦੌੜੇ
ਫੁਟ ਭੱਜ ਵਿਚਾਲੇ ਹੀ ਹਾਰ ਬੈਠੇ।
ਘਰੋਂ ਗਏ ਪਰ ਘਾਟ ਪਰ ਨਹੀਂ ਪੁਜੇ
ਰਸਤੇ ਵਿਚ ਹੀ ਹੋਣ ਖੁਆਰ ਬੈਠੇ।
ਦੁਨੀ ਗਈ ਪਰ ਦੀਨ ਵੀ ਨਹੀਂ ਪੱਲੇ
ਪੱਲੇ ਸਾਫ ਹੋ ਗਲੇ ਦੇ ਹਾਰ ਬੈਠੇ।
ਥੱਲੇ ਗਏ ਪਰ ਗਏ ਵੀ ਐਨ ਥੱਲੇ
ਚਲੇ ਬੱਲੇ! ਦੀ ਸੁਨਣ ਕਰ ਬੈਠੇ।
ਜਿਨ੍ਹਾਂ ਵਾਸਤੇ ਵਡਿਆਂ ਸੀਸ ਦਿਤੇ
ਤਲੀ ਜਿੰਦ ਧਰ ਹਾਏ! ਪਧਾਰ ਬੈਠੇ।
ਅੱਜ ਓਹਨਾਂ ਦੀ ਤੇਗ ਪਰ ਦੇਗ ਲੈਕੇ
ਸਾਨੂੰ ਦਿਸਦਾ ਕਈ ਸਰਦਾਰ ਬੈਠੇ।
ਹਾਏ! ਸ਼ੋਕ! ਪਰ ਸਿਖ ਨਾਂ ਰਹੇ ਲੋਕੋ!
ਭੁਲ ਵਡਿਆਂ ਕਲ ਉਪਕਾਰ ਬੈਠੇ।
ਰਹਿਤ ਗੁਰੂ ਦੀ ਕਹਤ ਹੈ ਰੱਖਣੀ ਕੀ
ਸਿਖੀ ਦਿਲੋਂ ਹੀ ਰੱਖਣੀ ਧਾਰ ਬੈਠੇ।
ਬਾਣੀ ਪੜ੍ਹਨ ਦੀ ਬਾਣ ਨਾ ਕਿਸੇ ਤਾਈਂ
ਗੁਰੂ ਗ੍ਰੰਥ ਨੂੰ ਗੁਰੂ ਵਿਸਾਰ ਬੈਠੇ।
ਬਾਜ ਕੁਕੜਾਂ ਨਾਲ ਕਬੂਤਰਾਂ ਦੇ
ਖੇਡ ਬਾਢਕੇ ਉਮਰ ਗੁਜਾਰ ਬੈਠੇ