ਪੰਨਾ:ਭੁੱਲੜ ਜੱਟ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੬੫)

ਪੰਜਾਬੀ ਮੇਲੇ]

ਨਸ਼ਾ ਭੰਗ ਅਫ਼ੀਮ, ਸਕੀਮ ਅੰਦਰ
ਪੀ ਕਰ ਮਸਤ ਹੋ ਖੇਡ ਸ਼ਿਕਾਰ ਬੈਠੇ!
ਘਰੀਂ ਕੰਜਰਾਂ ਬੰਜਰਾਂ ਖੇਤ ਹੋਕਰ
ਅਗੇ ਲਈ ਔਲਾਦ ਨਿਘਾਰ ਬੈਠੇ।
ਛੱਡ ਕੰਮ, ਅਕਾਜ ਅਰ ਮਸਤ ਹੋਕਰ
ਭੈੜੇ ਕੰਮ ਨਿਤ ਕਰਨ ਬਦਕਾਰ ਬੈਠੇ।
ਹੋਈਆਂ ਜ਼ਬਤ ਜਗੀਰਾਂ ਤੇ ਮਾਲ ਸਾਰੇ
ਸਗੋਂ ਨਾਲ ਹੀ ਵੇਚ ਘਰ ਬਾਰ ਬੈਠੇ।
ਸਿਖਾਂ ਤਾਈਂ ਬਦਨਾਮੀ ਦਾ ਬਣੇ ਕਾਰਨ
ਧੱਬਾ ਪੰਥ ਦੇ ਸੀਸ ਪਰ ਮਾਰ ਬੈਠੇ।
ਏਹਨਾਂ ਆਗੂਆਂ ਪੰਥ ਉਭਾਰਨਾ ਸੀ
ਪਰ ਏ ਪੰਥ ਦੇ ਸੀਸ ਹੋ ਭਾਰ ਬੈਠੇ।
ਕ੍ਰਿਪਾ ਗੁਰੂ ਦੀ ਅੱਜ ਭੁਲਾਇ ਸਾਰੀ
ਬੇਈਮਨ ਹੋ ਸਰੇ ਬਜ਼ਾਰ ਬੈਠੇ।
ਫੇਰ ਪੰਥ ਦੀ ਕਹੋ ਕੀ ਆਸ ਬਾਕੀ?
ਜਦ ਕਿ ਐਹੋ ਜੇ ਦਿਸਨ ਅਸਾਰ ਬੈਠੇ?
ਏਥੇ ਬੱਸ ਕੀ ਹੋਰ ਵੀ ਟੁਰੋ ਅਗੇ
ਅਸੀ ਡੋਬੂ ਮਲਾਹ ਚਿਤਾਰ ਬੈਠੇ।
ਏ ਹਨ ਕੁਲ ਪੁਜਾਰੜੇ ਪੰਥ ਅੰਦਰ
ਖਾਣ ਪੰਥ ਨੂੰ ਹਾਏ! ਬੁਰਯਾਰ ਬੈਠੇ।
ਕਈ ਲੱਖ ਰੁਪਏ ਦੀ ਚੱਖ ਖੂਜਾ
ਫਿਰ ਵੀ ਰੱਜਦੇ ਨਹੀਂ ਸੰਸਾਰ ਬੈਠੇ।
ਪੰਥ ਡਿਗਦਾ ਚਾਰ ਚੁਫੇਰਿਓ ਹੈ
ਅਸੀਂ ਡੇਗਦੇ ਕਈ ਪ੍ਰਕਾਰ ਬੈਠੇ।
ਮਾਝਾ, ਮਾਲਵਾ, ਧੜੇ ਦੋ ਅੜੇ ਦੇਖੋ
ਲੜੇ ਸਿਖ ਜਿਉਂ ਝੁੰਡ ਗੁਟਾਰ ਬੈਠੇ।
ਵਧੀ ਖਿੱਚ ਖਿਚਾਈ ਹੈ ਚਾਈਂ ਚਾਈਂ