ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
[ਭੁੱਲੜ ਜੱਟ
(੬੬)
ਪੰਜਾਬੀ ਮੇਲੇ]
ਵਾਧੂ ਖਿੱਚ ਦੇ ਬਣੇ ਸ਼ਿਕਾਰ ਬੈਠੇ।
ਪਏ ਕੰਮ ਅਧੂਰੜੇ ਸੋਚ ਕਿਹਨੂੰ?
ਆਪੋ ਆਪਣੇ ਖੇਡ ਖਿਲਾਰ ਬੈਠੇ।
ਜੇਕਰ ਵਿਦਿਆ ਵਲ ਵੀ ਝੁਕੇ ਸਾਂਗੇ
ਤਾਂ ਭੀ ਆਪ ਹੀ ਖਾਕ ਉਲਾਰ ਬੈਠੇ।
ਕੋਈ ਕੰਮ ਨਾ ਚਾਹੜਿਆ ਤੋੜ ਤੀਕਰ
ਏਵੇਂ ਅਪਣਾ ਅਪ ਵੰਗਾਰ ਬੈਠੇ।
ਗੋਹੜਾ ਕਤਿਆ ਨਾਂ ਅਜੇ ਸੇਰ ਵਿਚੋਂ
ਲਿਆ ਮੰਨ ਕਿ ਕੱਤ ਮਣ ਚਾਰ ਬੈਠੇ।
ਪੈਂਡਾ ਇਕ ਫਰਲਾਂਗ ਨਾ ਅਜੇ ਕੀਤਾ
ਕਹਿੰਦੇ ਪਹੁੰਚ ਕਰ ਮੀਲ ਹਜਾਰ ਬੈਠੇ।
ਸੁਤੇ ਪਏ ਅਵੇਸਲੇ ਅਹੰ ਖਾਂਦੇ
ਨਹੀਂ ਸੋਚਦੇ ਹਾਏ! ਸੁਧਾਰ ਬੈਠੇ।
"ਗੁਰੂ ਦਾਤ ਹਰ" ਗੁਰੂ ਜੀ ਲਾਜ ਰੱਖ
ਫਿਰ ਵੀ ਅਸੀ ਹਾਂ ਤੇਰੇ ਦਰਬਾਰ ਬੈਠੇ।।
ਇਤਿ