ਪੰਨਾ:ਭੁੱਲੜ ਜੱਟ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੀਆਂ ਸੁਗਾਤਾਂ


ਅਦੁਤੀ ਸਾਕਾ


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਮਹਾਰਾਜ ਦੇ
ਜਾਨ ਪਰ ਖੇਡਨ ਵਾਲੇ ਅਦੁਤੀ ਬੀਰ ਚੌਹਾਂ ਸਾਹਿਬ ਜ਼ਾਦਿਆਂ
ਦਾ ਦਰਦਨਾਕ ਅਤੇ ਬੀਰਤਾ ਦਾ ਪੰਜ ਦਿਲ ਨੂੰ ਹਿਲਾ ਦੇਣ
ਵਾਲਾ ਸਾਕਾ ਅਰਥਾਤ "ਨਿਕੀਆਂ ਜਿੰਦਾਂ
ਤੇ ਵਡੇ ਸਾਕੇ"
ਨਾਮ ਦੀ ਪੋਥੀ ਹੁਨੇ ਹੀ ਛਪਕੇ ਤਿਯਾਰ ਹੋਈ ਹੈ।
ਛਪਾਈ ਸੰਦਰ, ਮੋਟਾ ਟਾਇਪ, ਕਾਗਤ ਸੋਹਣਾ ਕੋਰੜੇ ਛੰਦ,
ਬੈਂਤ, ਕਬਿਤ, ਦੋਹਰੇ, ਕਵਾਲੀ, ਗੀਆਂ ਮਾਲਤੀ ਛੰਦ ਆਦਿ
ਰਚਨਾਂ ਵਿਚ ਰਚੀ ਗਈ ਹੈ। ਕਵਿਤਾ ਰੋਮਾਚੇ ਕਰਨ ਵਾਲੀ
ਹੈ ਪ੍ਰਸੰਸਾ ਲਗਭਗ ਪੰਜਾਬੀ ਅਖਬਾਰਾਂ ਕਰ ਚੁੱਕੀਆਂ ਹਨ
ਜੋ ਸੱਜਨ ਏਹ ਚਾਹੁੰਦੇ ਹੋਣ ਕਿ ਗੰਦੇ ਕਿੱਸੇ ਕਹਾਣੀਆਂ ਦਾ
ਪ੍ਰਚਾਰ ਹਟੇ ਓਹਨਾਂ ਲਈ ਇਹ ਅਨਮੁਲੀ ਸੁਗਾਤ ਹੈ।
ਖਰੀਦ ਕੇ ਜਲਸਈ ਲੋਕਾਂ ਤੇ ਆਮ ਪੇਂਡੂ ਗੁਮੰਤਰੀਆਂ ਦੀ
ਰਚੀ ਕਿਸਿਆਂ ਵਲੋਂ ਹਟਾਕੇ ਇਸਪੋਥੀ ਵਲ ਝੁਕੌਂਣ! ਇਹੋ
ਕਾਰਨ ਹੈ ਕਿ ਇਸਦੀ ਕਵਿਤਾ ਕੇ ਕੋਰੜੇ ਛੰਦਾਂ ਵਿਚ ਰਚੀ
ਗਈ ਹੈ ਮੁਲ ਵੀ ਕਾਪੀ =) ਆਨੇ ਹੈ ਇਕਠੀ ਸੌ ਕਾਪੀ
ਖਰੀਦਨ ਵਾਲਿਆਂ ਨੂੰ ੧੨॥) ਰੁਪੈ ਸੈਂਕੜਾ ਦਿਤੀ ਜਾਵੇਗੀ
ਵਧੀਕ ਤਰੀਫ ਲਈ ਇਸਦਾ ਨਾਓਂ ਹੀ ਕਾਫੀ ਹੈ॥

ਗੁਰ ਦਰਸ਼ਨ ਦੀ ਸਿੱਕ


ਗੁਰੂ ਜੀ ਦੇ ਪ੍ਰੇਮ ਵਿਚ ਮਨਦੀ ਪ੍ਰੇਮਾਂਤਰ ਦਸ਼ਾ ਦੇ ਹਾਵੇ ਅਰ
ਤਰਲੇ ਇਸ ਵੇਧਵੀ ਅਵਸਥਾ ਦਾ ਹੂਬਹੂ ਫੋਟੋ ਬਾਰਾਂ ਮਾਸੇ
ਦੀ ਸ਼ਕਲ ਤੇ ਡੇਓਢੇ ਛੰਦਾਂ ਦੀ ਰਚਨਾਂ ਵਿਚ ਖੂਬ ਨਿਭਯਾ
ਹੈ ਮਲ ਫੀ ਕਾਪੀ)॥ ਇਕੱਠੀ ਸੌ ਖਰੀਦਨ ਵਾਲੇ ਨੂੰ ੩)
ਸੈਂਕੜਾ ਪਰ ਦਿਤੀ ਜਾਵੇਗੀ॥