ਪੰਨਾ:ਭੁੱਲੜ ਜੱਟ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੁਗੰਧਿ ਅਸਥਾਨ

ਫਾਰਸੀ ਦੇ ਸਿੱਧ ਕਵੀ ਸ਼ੇਖ ਸ਼ਾਅਦੀ ਨੂੰ ਕੌਣ ਨਹੀਂ
ਜਾਣਦਾ? ਆਪ ਦੀ ਰਚਿਤ ਗੁਲਿਸਤਾਂ ਬੋਸਤਾਂ ਦੇਸ
ਭਰ ਵਿਚ ਮਸ਼ਹੂਰ ਹਨ, ਫਾਰਸੀ ਪੜ੍ਹੇ ਹੋਏ ਜਾਨਦੇ ਹਨ
ਕਿ ਇਹਨਾਂ ਪੁਸਤਕਾਂ ਵਿਚ ਕੀਹ ਗੁਣ ਤੇ ਖਜਾਨੇ ਭਰੇ ਪਏ
ਹਨ ਪਰ ਸ਼ੋਕ ਹੈ ਕਿ ਅਜੇਹੀ ਦੁਰਲਭ ਦਾਤ ਕੋਲੋਂ ਕੇਵਲ
ਗੁਰਮੁਖੀ ਪੜੇ ਹੋਏ ਭਾਈ ਵਾਞੇ ਹੋਏ ਸਨ, ਗਲਿਸਤਾਂ ਦਾ
ਕੁਝਕੁ ਹਿੱਸਾ ਖਾ: ਟ੍ਰੈਕਟ ਸੁਸਾਇਟੀ ਨੇ ਪੰਜਾਬੀ ਵਿਚ
ਪਲਟਿਆ ਹੈ, ਪਰ ਬੋਸਤਾਂ ਵੱਲ ਅਜੇ ਕਿਸੇ ਦੀ ਰੁਚੀ ਨਹੀਂ
ਸੀ ਜੋ ਇਸਨੂੰ ਵੀ ਪੰਜਾਬੀ ਵਿਚ ਪਲਟਕੇ ਗੁਰਮੁਖੀ ਪੜੇ
ਭਰਾਵਾਂ ਨੂੰ ਇਸ ਦਾਤ ਵਿਚੋਂ ਹਿੱਸਾ ਦਿਤਾ ਜਾਂਦਾ। ਪ੍ਰਸਿੱਧ
ਗਿਆਨੀ ਭਾਈ ਹਜਾਰਾਂ ਸਿੰਘ ਜੀ ਨੇ ਬੋਸਤਾਂ ਦਾ ਤਰਜਮਾਂ
ਬ੍ਰਿਜ ਭਾਸ਼ਾ ਜਬਾਨ ਵਿਚ ਕਰਕੇ ਸੰਨ ੧੮੯੧ ਵਿਚ
ਵਧਇਆ ਸੀ ਪਰ ਪੰਜਾਬੀ ਪਾਠਕਾਂ ਦੀ ਅਸਲੀ ਲੋੜ
ਪੂਰੀ ਨਹੀਂ ਸੀ ਹੋਈ ਇਸ ਲਈ ਅਸੀਂ ਇਸ ਕਾਰਜ ਦੇ
ਕਰਨ ਲਈ ਉੱਦਮ ਧਾਰਨ ਕੀਤਾ ਹੈ। ਨਮੂਨੇ ਮਾਤ੍ਰ ਛੀਵਾਂ
ਕਾਂਡ ਛਪਕੇ ਤਿਆਰ ਹੈ । ਮਲ ਵੀ ਕਾਪੀ =)।। ਹੈ।
ਇਕੱਠੀ ਸੌਂ ਖਰੀਦਨ ਵਾਲੇ ਸਜਨਾ ਨੂੰ ਖਾਸ ਰਿਐਤ ਦਿਤੀ ਜਾਵੇਗੀ।

-- 0 --


ਨੋਟ - ਟਾਪੂ ਨਿਵਾਸੀ ਸਜਣਾ ਨੂੰ ਇਹ ਸਾਰੀ ਪੁਸਤਕਾਂ
"ਸੂਬੇਦਾਰ ਮੇਜਰ ਬਾਲ ਸਿੰਘ ਜੀ ਕੋਲੀਮ" ਪਾਸੋਂ
ਲੈਣੀਆਂ ਚਾਹੀਦੀਆਂ ਹਨ।