[ਭੁੱਲੜ ਜੱਟ
(੨)
ਪੰਜਾਬੀ ਮੇਲੇ]
ਰਲ ਮਿਲ ਸਾਰੇ ਲੋਕ ਏ ਕਰਦੇ ਬਰੀ ਕਚਾਲ॥੪॥
ਮੈਲੇ, ਮੈਲੇ ਵੇਖ ਮੈਂ ਹੋਇਆ ਡਾਢਾ ਤੰਗ।
ਅਖੀਂ ਡਿਠੇ ਮੰਦ ਫ਼ਲ ਪਰਗਟ ਕਉ ਨਸੰਗ॥੫॥
ਸ੍ਰੀ ਅਨੰਦਪੁਰ ਸਾਹਿਬ
ਵਡਾਈ
ਤਰਜ਼-ਕਬਿਤ
ਸਾਡੇ ਦਸਮੇਸ਼ ਨੇ ਕਲੇਸ਼ ਜਿਥੇ ਬੈਠ ਹਰੇ, ਹਰੇ ਹਰੇ ਬਾਗ
ਹਰੇ ਰੰਗ ਦੀ ਪਲਾਸੀ ਹੈ। ਹਰੇ ਹਰੇ ਘਾਸ ਨਾਲ ਆਸ ਪਾਸ
ਫੱਬ ਰਿਹਾ ਹਰੇ ਹਰੇ ਸੈਲ* ਹਰੇ ਡਿਠਿਆਂ ਉਦਾਸੀ ਹੈ।
ਹਰੇ ਹਰੇ ਤੀਰ ਸਤਲੁੱਦ ਵਰੀਰ ਉਤੇ ਆਸ਼ੇ ਅਨੁਸਾਰ
ਜਾਏ ਕੱਟਦੇ ਚੁਰਾਸੀ ਹੈ। ਜੰਮਣ ਮਰਨ ਤੋੜ ਜੋਤ ਵਿਚ
ਜੋਤ ਛੋੜ ਨਿਜਾਨੰਦ ਵਾਸ ਖਾਸ ਦੇਂਦੀ ਜਨਮ ਵਾਸੀ ਹੈ।
ਉਤਸ਼ਾਹ
ਮੇਰੇ ਚਿੱਤ ਵਿਚ ਨਿਤ ਲਾਲਸਾ ਸੀ ਲੱਗੀ ਰਹਿੰਦੀ ਕਦੋਂ
ਵੇਲਾ ਆਵੇ ਜਦੋਂ ਯਾਤਰਾ ਨੂੰ ਜਾਊਂਗਾ। ਸਾਲ ਵਿਚ ਮੇਲਾ
ਭਾਰੀ ਹੋਲੀਆਂ ਦੇ ਵਿਚ ਹੋਵੇ ਫੱਗਣ ਮਹੀਨੇ ਵਿਚ ਨਿਜਾਨੰਦ
ਪਾਉਂਗਾ। ਆਤਮਕ ਜਨਮ ਅਸਾਡਾ ਮੱਤ ਵਾਸੀ ਜਿਥੇ ਆਹਾ!
ਐਸੀ ਜਗਾ ਵੇਖ ਲੇਖ ਪਲਟਾਊਂਗਾ। ਸੋਚਦੇ ਹੀ ਸੋਚ ਮੇਰੀ
ਲੋਚ ਪੂਰੀ ਸਮਾਂ ਆਇਆ ਕੀਤੀ ਮੈਂ ਸਲਾਹ ਰੱਲ ਜਥੇ ਨਾਲ
ਜਾਂਊਂਗਾ॥
ਤਿਯਾਰਾ
ਕਰਕੇ ਤਿਯਾਰ ਜੱਥਾ ਯਥਾ ਯੋਗ ਸੇਵਕਾਂ ਦਾ ਪਹੁੰਚਗਏ
ਅਨੰਦਪਰ ਅਸੀਂ ਸੱਭੋ ਰੱਲਕੇ। ਰਲਕੇ ਪ੍ਰਸਪਰ ਸ਼ਬਦ
*ਪਰਬਤ।