ਦਿਤੇ ਤੇ ਆਖਣ ਲਗੀ:--ਚਲੋ ਪਿੰਡ ਛੱਡਕੇ ਅਸੀਂ ਕਲਕੱਤੇ ਜਾ ਰਹੀਏ, ਉਥੇ ਬੜੇ ਬੜੇ ਲਾਇਕ ਡਾਕਟਰ ਰਹਿੰਦੇ ਹਨ। ਕਿਸੇ ਨੂੰ--
ਵਿਚੋਂ ਹੀ ਸਰਿੰਦਰ ਨੇ ਆਖਿਆ ਹਾਂ ਤਾਂ ਜ਼ਰੂਰ ਜਾਣਾ ਚਾਹੀਦਾ ਹੈ ਉਥੇ ਬੜੀ ਦੀਦੀ ਵੀ ਰਹਿੰਦੀ ਹੈ |
ਸ਼ਾਨਤੀ ਨੇ ਕਿਹਾ:-ਤੁਹਾਡੀ , ਬੜੀ ਦੀਦੀ ਨੂੰ ਮਿਲਣ ਦੀ ਮੇਰੀ ਬੜੀ ਤੀਬਰ ਇੱਛਿਆ ਹੈ ਉਸ ਨੂੰ ਆਪਣੇ ਡੇਰੇ ਲਿਆਉਗੇ ਨਾ ?
"ਉਹ ਆਇਗੀ ਕਿਉਂ ਨਾ ਜਰੂਰ ਆਇਗੀ--
"ਮੈਂ ਮਰ ਰਿਹਾ ਹਾਂ ਜੇ ਉਹ ਇਹ ਸੁਣ ਲਏ।"
ਸ਼ਾਨਤੀ ਨੇ ਉਸ ਦੇ ਮੂੰਹ ਅੱਗੇ ਹੱਥ ਰਖਦਆਂ ਹੋਇਆ ਕਿਹਾ ਮੈਂ ਤੁਹਾਡੇ ਚਰਨੀਂ ਸਿਰ ਰਖਦੀ ਹਾਂ ਰਬ ਦੇ ਵਾਸਤੇ ਇਹ ਗਲ ਮੁੜ ਨਾ ਮੂੰਹੋ ਕਢਨੀ ।
ਏਸ ਤੋਂ ਅਗਲੇ ਦਿਨ ਸ਼ਾਨਤੀ ਨੇ ਨੌਕਰਾਣੀ ਨੂੰ ਆਪਣੇ ਪਾਸ , ਸਦਕੇ ਕਿਹਾ:-ਮੈਨੇਜਰ ਸਾਹਿਬ ਨੂੰ ਜਾਕੇ ਕਹਿ ਦੇ ਕਿ ਬਾਗ ਵਿਚ ਜਿਸ ਨੂੰ ਲਿਆ ਕੇ ਰਖਿਆ ਹੋਇਆ ਹੈ ਉਸ ਨੂੰ ਹੁਣੇ ਏਸੇ ਵੇਲੇ ਅਗਰ ਓਥੋਂ ਨਾ ਕਢਿਆ ਗਿਆ ਤਾਂ ਆਪਣੀ ਮੈਨੇਜਰੀ ਤੋਂ ਹੱਥ ਧੋ ਕੇ ਘਰ ਦਾ ਰਸਤਾ ਲਭਨਾ ਪਏਗਾ ਫੇਰ ਸੁਰਿੰਦਰ ਵਲ ਮੂੰਹ ਕਰ ਕੇ ਆਖਣ ਲਗੀ:-
ਪ੍ਰਾਨ ਨਾਥ ! ਹੋਰ ਜੋ ਤੁਸੀ ਕਰੋ ਮੈਨੂੰ ਕੋਈ ਇਤਰਾਜ ਨਹੀਂ ਲੇਕਿਨ ਜੇ ਤੁਸੀਂ ਘਰੋਂ ਬਾਹਰ ਕਦਮ ਰਖਿਆ ਤਾਂ ਮੈਂ ਸਿਰ ਪਾਟ ਪਾਟ ਕੇ ਜਾਨ
੮੨.