ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਡਾਕਟਰ ਸਾਹਿਬ ਨੇ ਖਾਸ ਤਵੱਜਾ ਰੱਖਣ ਲਈ ਹਦਾਇਤ ਕੀਤੀ, ਤੇ ਆਖਿਆ ਮਰੀਜ ਦਾ ਸੀਨਾ ਬੇਹੱਦ ਕਮਜ਼ੋਰ ਹੈ ਏਸ ਲਈ ਐਸੀ ਹਾਲਤ ਵਿਚ ਜਿਸਮਾਨੀ ਤੇ ਦਮਾਗੀ ਮੇਹਨਤ ਏਸ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ।
ਮੈਨੇਜ਼ਰ ਨੇ ਜਿਸ ਸਰਗਰਮੀ ਨਾਲ ਜ਼ਿਮੀਂਦਾਰੀ ਦਾ ਕੰਮ ਸੰਭਾਲਿਆ ਸੀ ਉਸ ਦਾ ਨਤੀਜਾ ਇਹ ਨਿਕਲਿਆ ਕਿ ਚਾਰੇ ਪਾਸੇ ਦੁਖਾਂ ਗਮਾਂ ਦੀਆਂ ਘਟਾ ਛਾ ਗਈਆਂ । ਪਰਜਾ ਦੀਆਂ ਆਹਾਂ ਕਦੇ ਕਿਦਾਈਂ ਸ਼ਾਨਤੀ ਦੇ ਕੰਨਾਂ ਤੱਕ ਪਹੁੰਚ ਜਾਂਦੀਆਂ ਸਨ ਪਰ ਡਾਕਟਰ ਦੇ ਕਹਿਣ ਅਨੁਸਾਰ ਉਹ ਸੁਰਿੰਦਰ ਅਗੇ ਕੋਈ ਗੱਲ ਨਹੀਂ ਸੀ ਕਰਿਆ ਕਰਦੀ।
ਤੀਜਾ ਕਾਂਡ
ਬ੍ਰਿਜ ਨਾਥ ਲਾਹੜੀ ਦੇ ਸਵਰਗ ਵਾਸ ਹੋਣ ਤੋਂ ਉਸਦੀ ਜਗਾ ਉਸਦੇ ਲੜਕੇ ਸ਼ਿਵ ਚੰਦਰ ਨੇ ਸੰਭਾਲ ਲਈ ਤੇ ਘਰੋਗੀ ਇੰਤਜ਼ਾਮ ਮਾਧੋਰੀ ਦੇ ਹੱਥੋਂ ਨਿਕਲ
੮੪.