ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਨਵੀਂ ਵਹੁਟੀ ਦੇ ਹੱਥ ਆ ਗਿਆ ।

ਭਰਾ ਦੇ ਪਿਆਰ ਦੇ ਹੋਂਸਲੇ ਵਿਚ ਵੀ ਉਹੋ ਹੀ ਵਰਤਾਉ ਸੀ ਜੋ ਉਸਦੇ ਪਿਤਾ ਦੇ ਦਿਲ ਵਿਚ ਸੀ, ਫੇਰ ਨਾਮਾਲੂਮ ਹੁਣ ਮਾਧੋਰੀ ਦਾ ਜੀ ਕਿਉਂ ਨਹੀਂ ਸੀ ਲਗਦਾ ਘਰ ਦੇ ਨੌਕਰ, ਚਾਕਰ,ਮੁਨੀਮ ਗੁਮਾਸ਼ਤੇ ਆਦਿ ਤੱਕ ਹਾਲਾਂ ਵੀ ਉਸਨੂੰ ਬੜੀ ਦੀਦੀ ਹੀ ਆਖਦੇ ਹਨ ਪਰ ਇਹਨਾਂ ਵਿਚੋਂ ਹਰ ਇਕ ਨੂੰ ਏਸ ਗੱਲ ਦਾ ਪਤਾ ਹੈ ਕਿ ਚਾਬੀਆਂ ਦਾ ਗੁੱਛਾ ਹੁਣ ਕਿਸੇ ਹੋਰ, ਲੜ ਬੱਝਾ ਰਹਿੰਦਾ ਹੈ । ਇਸ ਦਾ ਮਤਲਬ ਇਹ ਨਹੀਂ ਕਿ ਸ਼ਿਵ ਚੰਦਰ ਦੀ ਔਰਤ ਮਾਧੋਰੀ ਨਾਲ ਬੁਰਾ ਵਰਤਾਉ ਕਰਦੀ ਸੀ ਪਰ ਤਾਂ ਵੀ ਉਸਦੇ ਵਰਤਾਵ ਨਾਲ ਕੋਈ ਨਾ ਕੋਈ ਗੱਲ ਐਸੀ ਹੋ ਹੀ ਜਾਂਦੀ ਸੀ ਜਿਸ ਤੋਂ ਮਾਧਰੀ ਨੂੰ ਸਾਫ ਮਾਲੂਮ ਹੋ ਜਾਂਦਾ ਸੀ ਕਿ ਹੁਣ ਏਸ ਨਵੀਂ ਛੋਕਰੀ ਦੀ ਬਿਨਾਂ ਸਲਾਹ ਤੇ ਨੋਕ ਟੋਕ ਦੇ ਮੈਂ ਕੋਈ ਵੀ ਕੰਮ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੀ ।

ਪਹਿਲੇ ਪਿਤਾ ਦਾ ਰਾਜ ਸੀ ਹੁਨ ਭਰਾ ਦੀ ਅਮਲਦਾਰੀ ਹੈ। ਪਹਿਲੇ ਤੇ ਹੁਨ ਵਿਚ ਹੁਨ ਕੁਝ ਨਾ ਕੁਝ ਫਰਕ ਹੋਨਾ ਕੁਦਰਤੀ ਗਲ ਸੀ । ਪਹਿਲੇ ਏਸ ਦਾ ਲਾਡ ਹਠ, ਤੇ ਜ਼ਿਦ ਦਾ ਜ਼ਮਾਨਾ ਸੀ ਪਰ ਹੁਨ ਉਸ ਦੀ ਇਜ਼ਤ ਹੋਨ ਦੇ ਬਾਵਜੂਦ ਉਸ ਦੀ ਕੋਈ ਜ਼ਿਦ ਵੀ ਨਹੀਂ ਸੀ ਨਿਭ ਸਕਦੀ ! ਪਿਤਾ

੮੫.