ਪੰਨਾ:ਭੈਣ ਜੀ.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਸ਼ੀ ਵਿਚ ਨਨਾਣ ਜੀ ਪਾਸ ਚਲਾ ਗਿਆ ਹੈ ਉਧੋਂ ਤੋਂ ਮੈਂ ਉਸਨੂੰ ਇਕ ਵੇਰਾਂ ਹੀ ਦੇਖਿਆ ਹੈ । ਮੇਰੀ ਸਲਾਹ ਹੈ ਕਿ ਮੈਂ ਉਸ ਨੂੰ ਆਪਣੇ ਨਾਲ ਲੈ ਕੇ ਗੋਲ ਗਰਾਮ ਵਿਚ ਚੰਗੀ ਤਰਾਂ ਰਹਿ ਸਕਾਂਗੀ ।

ਬਿਪਨਾ ਜਿਲੇ ਦੇ ਗੋਲ ਗਰਾਮ ਨਾਮੀ ਪਿੰਡ ਵਿਚ ਮਾਧੋਰੀ ਦੇ ਸੌਹਰੇ ਸਨ । ਸ਼ਿਵ ਚੰਦਰ ਨੇ ਨਿੰਮੀ ਹਾਸੀ ਹਸਦਿਆਂ ਹੋਇਆਂ ਕਿਹਾ:-“ਨਹੀਂ ਨਹੀਂ ਇਹ ਨਹੀਂ ਹੋ ਸਕਦਾ ਉਥੇ ਤੈਨੂੰ ਬਹੁਤ ਤਕਲੀਫ ਹੋਵੇਗੀ ।"

"ਤਕਲੀਫ ਕਿਸ ਗਲ ਦੀ ? ਮਕਾਨ ਤਾਂ ਉਥੇ ਉਸੇ ਤਰਾਂ ਖੜਾ ਹੈ ਦਸ ਪੰਜ ਵਿਘੇ ਜ਼ਮੀਨ ਵੀ ਆਪਨੀ ਹੈ ਕਿ ਇਕ ਵਿਧਵਾਂ ਦੀ ਗੁਜ਼ਰ ਐਨੇ ਵਿਚ ਨਹੀਂ ਹੋ ਸਕਦੀ ?"

"ਗੁਜ਼ਰ ਹੋਣ ਜਾਂ ਨਾ ਹੋਣ ਦਾ ਸਵਾਲ ਨਹੀਂ ਹੈ। ਰੁਪੈ ਪੈਸੇ ਦੀ ਵੀ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੇਰੇ ਕਹਿਣ ਦਾ ਤਾਂ ਸਿਰਫ ਇਹ ਮਤਲਬ ਹੈ ਕਿ ਉਥੇ ਉਜਾੜ ਵਿਚ ਅਕਲਿਆਂ ਰਹਿਕੇ ਤੈਨੂੰ ਖਾਹ ਮਖਾਹ ਮੁਸੀਬਤ ਸਹਿਣੀ ਪਵੇਗੀ ।

"ਨਹੀਂ ਕੁਝ ਮੁਸੀਬਤ ਨਹੀਂ ਹੋਇਗੀ ।

ਕੁਝ ਸੋਚਦਿਆਂ ਹੋਇਆਂ ਸ਼ਿਵ ਚੰਦਰ ਨੇ ਫੇਰ ਪੁਛਿਆ:-ਪਰ ਤੂੰ ਏਥੋਂ ਜਾਣਾ ਕਿਉਂ ਚਾਹੁੰਦੀ ਏ ਮੈਨੂੰ ਸਾਫ ਸਾਫ ਪਤਾ ਲਗੇ ਤਾਂ ਮੈਂ ਸਭ ਝਗੜਾ ਹੀ ਖਤਮ ਕਰ ਦੇਂਦਾ ਹਾਂ ।

੮੭.