ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸੇ ਤਰਾਂ ਅੱਗੇ ਵੀ ਕਈ ਆਦਮੀ ਮਥਰਾ ਦਾਸ ਪਾਸ ਆਉਂਦੇ ਜਾਂਦੇ ਸਨ ਮੈਨੇਜਰ ਨੇ ਹੈਰਾਨ ਹੁੰਦੇ ਹੋਇਆਂ ਕਿਹਾ:-'ਕਹੋ ਕੀ ਮਾਮਲਾ ਹੈ ? ਦੇਖਣਾ ਸਾਫ ਸਾਫ ਕਹਿਣਾ ਬਿਲਕੁਲ ਝੂਠ ਨਾ ਹੋਵੇ । ਚੈਟਰ ਜੀ ਨੇ ਰੋਣੀ ਸੁਰਤ ਬਨਾਂਦਿਆਂ ਹੋਇਆਂ ਆਖਿਆ-

“ਮਹਾਰਾਜ ਬਰਾਹਮਣ ਦੀ ਰਖਿਆ ਕਰੋ"

ਬੜੀ ਗੁਸੇ ਤੇ ਸਖਤੀ ਭਰੇ ਲਹਿਜ਼ੇ ਨਾਲ ਮਥਰਾ ਬਾਬੂ ਨੇ ਕਿਹਾ:- ਭਈ ਕੁਝ ਆਖੇਗਾ ਵੀ ਕਿ ਐਵੇਂ ਰੋਲਾ ਹੀ ਪਾਂਦਾ ਜਾਇੰਗਾ ? ਵਿਧੂਆ ਸ਼ੇਖਰ ਚੈਂਟਰ ਜੀ ਨੇ ਮਾਧੋਰੀ ਦੇ ਦਿਤੇ ਉਹ ਸੌ ਰੁਪੈ ਦੇ ਨੋਟ ਲੱਕ ਦਵਾਲਿਓਂ ਖੋਲ ਕੇ ਮੈਨੇਜਰ ਦੇ ਅਗੇ ਰੱਖ ਦਿੱਤੇ ਤੇ ਕਹਿਣ ਲੱਗਾ--ਆਪ ਧਰਮ ਅਵਤਾਰ ਹੋਇ, ਜੇ ਤੁਸੀਂ ਮੇਰੀ ਇਮਦਾਦ ਨਾਂ ਕਰੋਗੇ ਤਾਂ ਮੈਂ ਲੁਟਿਆ ਜਾਵਾਂਗਾ |

"ਸਾਰਾ ਮਾਮਲਾ ਸਾਫ ਸਾਫ ਬਿਆਨ ਕਰੋ ।"

“ਬਸ ਮਹਾਰਾਜ ਗੱਲ ਸਿਰਫ ਐਨੀ ਹੈ ਕਿ ਗੋਲ ਗਰਾਮ ਪਿੰਡ ਦੇ ਰਾਮ ਤਨੂੰ ਸਾਨਿਆਲ ਦੇ ਪੁਤਰ ਦੀ ਬੇਵਾ ਕਿੰਨੇ ਚਿਰ ਪਿਛੋਂ ਹੁਣ ਪਿੰਡ ਆਈ ਹੈ ਤੇ ਜਮੀਨ ਤੇ ਅਪਣਾ ਕਬਜ਼ਾ ਕਰਨਾ ਚਾਹੁੰਦੀ ਹੈ ।

ਮਥਰਾ ਬਾਬੂ ਨੇ ਹਸਦਿਆਂ ਹੋਇਆਂ ਆਖਿਆ-- “ਹੱਛਾ ਇਹ ਗਲ ਹੈ, ਉਹ ਤੇਰੀ ਜਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਾਂ ਤੇ ਉਸ ਬੇਵਾ ਦੀ ਮਲਕੀਅਤ ਤੇ ਹੱਥ ਸਾਫ ਕਰਨਾ ਚਾਹੁੰਦਾ ਏ ? ਅਸਲੀਅਤ ਕੀ

੯੩.