ਹੈ ? ਚੈਟਰ ਜੀ ਨੇ ਆਪਣੇ ਦੋਵੇਂ ਹੱਥਾਂ ਨਾਲ ਆਪਣਾ ਜਨੇਉ ਫੜਕੇ ਮੈਨੇਜਰ ਦੇ ਹੱਥ ਫੜਾਕੇ ਆਖਣਲਗਾ:-ਪੂਰੇ ਦਸਾਂ ਵਰਿਹਾਂ ਤੋਂ ਏਸ ਜਮੀਨ ਦਾ ਮਾਮਲਾ ਦੇਂਦਾ ਆ ਰਿਹਾ ਹਾਂ ਮਹਾਰਾਜ !
“ਜਮੀਨ ਤੋਂ ਫ਼ਸਲ ਲੈਂਦੇ ਹੋ ਮਾਮਲਾ ਅਦਾ ਨਾ ਕਰੋਗੇ ?"
“--ਦੁਹਾਈ ਹਜ਼ੂਰ ਦੀ--"
ਮੈਨੇਜਰ ਸਾਹਿਬ ਮਾਮਲੇ ਦੀ ਡੂੰਘਾਈ ਵਿਚ ਪਹੁੰਚ ਗਏ, ਆਖਨ ਲਗੇ:-ਹਾਂ ਹਾਂ ਮੈਂ ਸਭ ਕੁਝ ਸਮਝ ਗਿਆ ਹਾਂ ਵਿਧਵਾ ਨੂੰ ਚਕਮਾਂ ਦੇ ਕੇ ਉਸ ਦੀ ਜਮੀਨ ਹਜ਼ਮ ਕਰਨਾ ਚਾਹੁੰਦੇ ਹੋ ਠੀਕ ਹੈ ਨਾ ?
"ਚੈਟਰ ਜੀ ਚੁਪ ਚੁਪੀਤੇ ਮੈਨੇਜਰ ਵਲ ਦੇਖਦੇ ਰਹੇ।"
"ਕਿੰਨੇ ਵਿਘੇ ਜ਼ਮੀਨ ਹੈ ?"
"--ਕੇਵਲ ਪੰਝੀ ਵਿਘੇ |"
ਜ਼ਬਾਨੀ ਹਿਸਾਬ ਲਾ ਕੇ ਮਥਰਾ ਬਾਬੂ ਨੇ ਕਿਹਾ:-‘ਘਟ ਤੋਂ ਘਟ ਤਿੰਨ ਹਜ਼ਾਰ ਦੀ ਮਲਕੀਅਤ ਹੈ। ਦਸੋ ਜ਼ਿਮੀਦਾਰ ਸਾਹਿਬ ਨੂੰ ਨਜ਼ਰਾਨੇ ਵਿਚ ਕਿੰਨੀ ਰਕਮ ਅਦਾ ਕਰੋਗੇ ?"
"ਤੁਹਾਡਾ ਜੋ ਹੁਕਮ ਹੋਵੇਗਾ ਉਹ ਅਦਾ ਕੀਤਾ ਜਾਇਗਾ ਸਰਕਾਰ !" --ਤਿੰਨ ਸੌ ਰੁਪੈ ਦੇ ਦਿਆਂਗਾ |
“ਤਿੰਨ ਸੌ ਰੁਪੈ ਦੇ ਕੇ ਤਿੰਨ ਹਜਾਰ ਰੁਪੈ ਦਾ ਮਾਲ! ਹੜਪ ਕਰਨਾ ਚਾਹੁੰਦੇ ਹੋ ? ਜਾਓ---ਰਸਤਾ ਲਭੋ ਇਹ ਕੰਮ ਮੈਥੋਂ ਨਹੀਂ ਹੋ ਸਕਦਾ |
੯੪.