ਪੰਨਾ:ਭੈਣ ਜੀ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਬਰਾਹਮਣ ਨੇ ਅਪਣੀਆਂ ਸੁਕੀਆਂ ਅਖਾਂ ਵਿਚ ਅਥਰੂ ਭਰ ਕੇ ਆਖਿਆ-ਤੁਸੀ ਕਿੰਨੇ ਕੁ ਰੁਪੈ ਲਈ ਹੁਕਮ ਕਰਦੇ ਹੋ ਸਰਕਾਰ ?

"--ਹਜ਼ਾਰ ਰੁਪੈ ਦਾ ਬੰਦੋਬਸਤ ਕਰ ਸਕੋਗੇ ?"

ਇਸ ਤੋਂ ਪਿਛੋਂ ਕਾਫੀ ਚਿਰ ਤਕ ਅਕਲ ਵਿਚ ਦੋਵੇਂ ਸਲਾਹ ਮਸ਼ਵਰਾ ਕਰਦੇ ਰਹੇ। ਨਤੀਜਾ ਆਖਰ ਇਹ ਨਿਕਲਿਆ ਕਿ ਯੋਗਿੰਦਰ ਦੀ ਬੇਵਾ ਮਾਧੋਰੀ ਤੇ ਪਿਛਲੇ ਦਸਾਂ ਸਾਲਾਂ ਦਾ ਮਾਮਲਾ ਸਣੇ ਸੂਦ ਸ਼ਾਮਲ ਕਰ ਕੇ ਡੇੜ ਹਜ਼ਾਰ ਰੁਪੈ ਦੀ ਨਾਲਸ਼ ਕਰ ਦਿਤੀ ਗਈ ।

ਸੰਮਨ ਜਾਰੀ ਹੋਇਆ ਪਰ ਮਾਧੋਰੀ ਪਾਸ ਤਾਮੀਲ ਲਈ ਨਹੀਂ ਪਹੁੰਚਿਆ । ਇਕ ਤਰਫਾ ਡਿਗਰੀ ਹੋ ਗਈ ਡੇੜ ਮਹੀਨੇ ਪਿਛੋਂ ਮਾਧੋਰੀ ਨੇ ਸੁਣਿਆ ਕਿ ਬਾਕੀ ਮਾਮਲੇ ਦੀ ਵਸੂਲੀ ਲਈ ਜਿਮੀਂਦਾਰ ਦੀ ਤਰਫੋ ਨਾ ਸਿਰਫ ਜਮੀਨ ਬਲਕਿ ਉਸ ਦੇ ਰਹਿਣ ਵਾਲੇ ਮਕਾਨ ਦੀ ਨੀਲਾਮੀ ਦਾ ਇਸ਼ਤਿਹਾਰ ਵੀ ਕਢਿਆ ਗਿਆ ਹੈ........ ਤੇ ਉਸ ਦੀ ਸਭ ਜਮੀਨ ਜਾਇਦਾਦ ਕੁਰਕ ਕਰ ਲੀਤੀ ਗਈ ਹੈ ।

ਮਾਧੋਰੀ ਨੇ ਇਕ ਗੁਆਂਡਨ ਨੂੰ ਪਾਸ ਸਦ ਕੇ ਕਹਾ:-ਭੈਣ ! ਤੁਹਾਡੇ ਦੇਸ਼ ਵਿਚ ਕਿੰਨੀ ਹਨੇਰ ਗਰਦੀ ਹੈ ?

ਗੁਆਂਡਨ ਨੇ ਉਤਰ ਦਿਤਾ:-ਕਿਉਂ, ਕੀ ਹੋਇਆ ਭੈਣ ? ਇਹੋ ਜਹੀ ਗੱਲ ਤਾਂ ਕੋਈ ਨਹੀਂ।

੯੫.