ਮਾਧੋਰੀ ਨੇ ਕਿਹਾ:-ਮੈਨੂੰ ਤੇ ਬਿਲਕੁਲ ਇਹੋ ਮਾਲੂਮ ਹੁੰਦਾ ਏ ਇਕ ਸ਼ੈਤਾਨ ਉਚੱਕਾ ਧੋਖਾ ਕਰ ਕੇ ਮੇਰੀ ਜਮੀਨ ਤੇ ਘਰ ਹੜਪ ਕਰ ਲੈਣਾ ਚਾਹੁੰਦਾ ਏ ਪਰ ਤੁਹਾਡੇ ਵਿਚੋਂ ਕਿਸੇ ਦੇ ਕੰਨਾਂ ਤਕ ਜੂੰ ਨਹੀਂ, ਸਰਕੀ ? ਇਹ ਹਨੇਰ ਨਹੀਂ ਤੇ ਹੋਰ ਕੀ ਹੈ ?
ਗੁਆਂਢਨ ਨੇ ਕਿਹਾ-ਅਸੀ ਏਸ ਵਿਚ ਕੀ ਕਰ ਸਕਦੇ ਹਾਂ, ਸਾਡੀ ਉਕਾਤ ਹੀ ਕੀ ਹੈ ! ਜਦ ਖੁਦ ਜਮੀਦਾਰ ਤੇਰੀ ਮਲਕੀਅਤ ਤੇ ਘਰ ਨਿਲਾਮ ਕਰ ਰਿਹਾ ਹੈ ਤਾਂ ਇਸ ਵਿਚ ਕੋਈ ਕੀ ਕਰ ਸਕਦਾ ਹੈ ? ਸਾਡੀ ਗਰੀਬ ਦੁਖੀਆਂ ਲੋਕਾ ਦੀ ਏਸ ਵਿਚ ਕੀ ਪੇਸ਼ ਚਲਦੀ ਹੈ।
“ਖੈਰ ਇਹ ਮੈਂ ਮੰਨ ਲੈਂਦੀ ਹਾਂ ਪਰ ਮੈਂ ਤਾਂ ਇਹ ਪੁਛਦੀ ਹਾਂ ਕਿ ਮੇਰਾ ਘਰ ਨਿਲਾਮੀ ਤੇ ਚੜ ਗਿਆ ਤੇ ਮੈਨੂੰ ਖਬਰ ਤਕ ਨਹੀਂ ਹੋਈ ? ਆਖਰ ਕੌਣ ਹੈ ਤੁਹਾਡਾ ਜਿਮੀਦਾਰ ?
ਉਸ ਗੁਆਂਢਣ ਨੇ ਜੋ ਜੋ ਕੁਝ ਦੂਜਿਆਂ ਲੋਕਾਂ ਪਾਸੋਂ ਸੁਣਿਆ ਸੀ ਜਾਂ ਜੋ ਜੋ ਕੁਝ ਏਸ ਨੂੰ ਆਪ ਮਾਲੂਮ ਸੀ ਉਸਨੇ ਇਨ ਬਿਨ ਕਹਿ ਸੁਣਾਇਆ ਆਖਣ ਲੱਗੀ ਭੈਣ ਮਾਧੋਰੀ ਇਹੋ ਜਿਹਾ ਬੇਰਹਿਮੀ ਤੇ ਸੰਗਦਿਲ, ਜ਼ਿਮੀਦਾਰ ਹੈ ਕਿ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ । ਮਾਧੋਰੀ ! ਨੇ ਸਹਿਮ ਕੇ ਪੁਛਿਆ:-ਹੱਛਾ ਜੇ , ਜ਼ਿਮੀਦਾਰ ਨਾਲ ਖੁਦ ਮੈਂ ਮੁਲਾਕਾਤ ਕਰਕੇ ਸਾਰਾ ਮਾਮਲਾ ਉਸ ਅਗੇ ਰੱਖਾਂ
੯੬.