ਪੰਨਾ:ਭੈਣ ਜੀ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਆਖਣ ਲੱਗਾ:-

"ਕਿੰਨੀ ਕੁ ਉਮਰ ਹੈ ਉਸ ਬੇਵਾ ਦੀ ?"

"ਮਾਧੋਰੀ-ਬੰਸ ਇਹੋ ਹੋਵੇਗੀ ਵੀਹਾਂ ਇੱਕੀਆਂ ਵਰਿਆਂ ਦੀ।"

"ਤੇ ਨੈਣ ਨਕਸ਼ ਕਿਹੋ ਜਿਹੇ ਹਨ ?"

"---ਅਰੇ ਏਸ ਇਲਾਕੇ ਵਿਚ ਮਾਧੋਰੀ ਦੇ ਜੋੜ ਦੀ ਭਲਾ ਹੋਰ ਕੋਨ ਹੈ ? ਇਹ ਕਿਹੋ ਜਿਹੀ ਗਲ ਕਰਨਾ ਹੈ ਇਸ ਦਾ ਕੀ ਮਤਲਬ ?

ਆਪਨੀ ਮਾਸੀ ਦੀ ਗਲ ਦਾ ਅਖੀਰਲਾ ਹਿਸਾ ਸੁਨਿਆਂ ਅਨਸੁਣਿਆਂ ਕਰ ਕੇ ਆਖਨ ਲਗਾ:- ਹਾਂ, ਹੁਨ ਉਸ ਦੇ ਕੰਮ ਹੋ ਜਾਨ ਦੀ ਪੂਰੀ ਉਮੀਦ ਹੈ---ਪਰ ਜਲਦੀ ਹੀ ਆਖਨ ਲਗਾ-ਮਾਸੀ ਸਚ ਪੁਛੇ ਤਾਂ ਮੇਰੀ ਸਲਾਹ ਇਹ ਹੈ ਕਿ ਉਸ ਨੂੰ ਅਜ ਰਾਤ ਹੀ ਚੁਪ ਚਾਪ ਨਾਉ ਤੇ ਬੈਠ ਕੇ ਆਪਨੇ ਪਿਤਾ ਦੇ ਘਰ ਖਿਸਕ ਜਾਨਾ ਚਾਹੀਦਾ ਹੈ।

"ਕੀ ਮਤਲਬ ?"

“ਹੁਨੇ ਹੀ ਤਾਂ ਤੂੰ ਕਹਿਆ ਹੈ ਕਿ ਏਸ ਇਲਾਕੇ ਵਿਚ ਉਸ ਦੇ ਰੂਪ ਦਾ ਸਾਨੀ ਕੋਈ ਨਹੀਂ।"

“ਹਾਂ ਹਾਂ ਠੀਕ ਹੈ ਪਰ ਇਸ ਵਿਚ ਹਰਜ ?"

ਸਾਰਾ ਹਰਜ ਤਾਂ ਏਸ ਵਿਚ ਹੀ ਹੈ। ਇਕ ਵਾਰੀ ਵੀ ਜੇ ਕਿਤੇ ਸੁਰਿੰਦਰ ਜਿਮੀਦਾਰ ਦੀ ਨਿਗਾਹ ਏਸ ਉਤੇ ਪੈ ਗਈ ਤਾਂ ਇਸ ਨੂੰ ਧਰਮ ਬਚਾਨਾਂ ਬੜਾ ਮੁਸ਼ਕਲ ਹੋ ਜਾਇਗਾ----ਸਮਝਿਆ ?"

੯੮.