ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਈ ਸੀ ਪਿਛਲੇ ਇਕ ਸਾਲ ਤੋਂ ਉਹ ਸੌਹਰੇ ਹੀ ਰਹਿੰਦੀ ਸੀ । ਹੋ ਸਕਦਾ ਹੈ ਪਰਮਲਾ ਜਲਦੀ ਕਲਕਤੇ ਜਾਏ ਪਰ ਪਤਾ ਨਹੀਂ ਮਾਧੋਰੀ ਉਸ ਵੇਲੇ ਆਪ ਕਿਥੇ ਹੋਵੇਗੀ, ਏਸ ਲਈ ਉਸਨੂੰ ਇਕ ਵਾਰੀ ਮਿਲ ਲੈਣਾ ਉਸਨੇ ਮੁਨਾਸਬ ਹੀ ਸਮਝਿਆ।

ਸੂਰਜ ਚੜ੍ਹਨ ਵੇਲੇ ਮਲਾਹਾਂ ਨੇ ਬੇੜੀ ਦੀ ਰੱਸੀ ਖੋਲ ਦਿੱਤੀ ਬੇੜੀ ਪਾਣੀ ਦੀ ਧਾਰ ਵਿਚ ਤੁਰ ਪਈ । ਹਵਾ ਦਾ ਰੁਖ ਦੂਜੇ ਪਾਸੇ ਸੀ ਏਸ ਲਈ ਹੌਲੇ ਹੌਲੇ ਉਹ ਆਪਣੀ ਰਫਤਾਰ ਨਾਲ ਵਾਂਸਾ ਦੇ ਜੰਗਲਾਂ ਚੋਂ ਹੋਕੇ , ਖਾਰਦਾਰ ਝਾੜੀਆਂ ਦੇ ਵਿੱਚੋਂ ਦੀ ਲੰਘ ਕੇ ਸਰਕੜਿਆਂ ਦੇ ਝੁੰਡਾਂ ਤੋਂ ਬਚਦੀ ਹੋਈ ਚਲ ਰਹੀ ਸੀ । ਸੰਤੋਸ਼ ਕੁਮਾਰ ਦੀ ਖੁਸ਼ੀ ਦਾ ਐਸ ਵੇਲੇ ਕੋਈ ਟਿਕਾਣਾ ਨਹੀਂ ਸੀ ਉਹ ਬੇੜੀ ਦੇ ਛਪੜ ਤੇ ਬੈਠਕੇ ਆਸੇ ਪਾਸੇ ਦਰਖਤਾਂ ਦੇ ਪਤਿਆਂ ਨਾਲ ਹੱਥ ਵਧਾ ਵਧਾ ਕੇ ਖੇਡਣ ਲੱਗਾ । ਮਲਾਹਾਂ ਨੇ ਆਖਿਆ ਜੇ ਹਵਾ ਜ਼ੋਰ ਕੁਝ ਘਟਿਆ ਨਾ ਤਾਂ ਕੱਲ ਦੁਪੇਹਰ ਤੱਕ ਬੇੜੀ ਸੋਮਰਾ ਪੁਰ ਨਹੀਂ ਪਹੁੰਚ ਸਕੇਗੀ ।

ਅੱਜ ਮਾਧੋਰੀ ਦਾ ਨਿਰਜਲਾ ਅਕਾਦਸ਼ੀ ਦਾ ਵਰਤ ਸੀ ਪਰ ਤਾਂ ਵੀ ਬੇੜੀ ਨੂੰ ਇਕ ਕੰਢੇ ਲਾਉਣਾ ਜ਼ਰੂਰੀ ਸੀ ਕਿਉਂਕਿ ਰਸੋਈ ਤਿਆਰ ਕਰਕੇ ਸੰਤੋਸ਼ ਕੁਮਾਰ ਨੂੰ ਤਾਂ ਖਵਾਣੀ ਸੀ । ਮਾਂਝੀ ਆਖਣ ਲੱਗਾ:-ਦੋਸਤ ਪਾੜਾ ਦੇ ਗੰਜ ਵਿਚ ਬੇੜੀ ਨੂੰ ਕੰਢੇ ਲਾਉਣਾ

੧੦੨.