ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਿੰਦਰ ਨੇ ਕਿਹਾ --“ਹਾਂ ਮੈਂ ਜ਼ਰਾ ਬਾਹਰ ਦਫਤਰ ਤਕ ਜਾਣਾ ਚਾਹੁੰਦਾ ਹਾਂ ।”

"ਮੈਨੂੰ ਦਸੋ ਜੋ ਚਾਹੀਦਾ ਹੈ ਮੈਂ ਮੰਗਾਂ ਦੇਨੀ ਹਾਂ।”

“ਐਵੇਂ ਜ਼ਰਾ ਮੈਨੇਜਰ ਸਾਹਿਬ ਨਾਲ ਇਕ ਗੱਲ , ਕਰਨੀ ਹੈ ।"

“ਮੈਂ ਉਸ ਨੂੰ ਏਥੇ ਹੀ ਬੁਲਵਾ ਲੇਨੀ ਹਾਂ ?"

ਤੁਸੀ ਕਿਉਂ ਜਾਂਦੇ ਹੋ ਨਾਲੇ ਐਸ ਵੇਲੇ ਉਹਨਾਂ ਨਾਲ ਐਨਾ ਜਰੂਰੀ ਕੀ ਕੰਮ ਹੈ ?

"ਬਸ ਸਿਰਫ ਇਹੋ ਕਹਿਣਾ ਹੈ ਕਿ ਏਸ ਨਵੇਂ ਮਹੀਨੇ ਦੀ ਪਹਿਲੀ ਤੋਂ ਉਹਨਾਂ ਨੂੰ ਛੁਟੀ ਹੈ ਮੈਨੂੰ ਉਹਨਾਂ ਦੀ ਨੌਕਰੀ ਦੀ ਹੋਰ ਜ਼ਰੂਰਤ ਨਹੀਂ ਹੈ। ਸ਼ਾਨਤੀ ਨੂੰ ਸੁਣ ਕੇ ਹੈਰਾਨੀ ਤੇ ਬੜੀ ਹੋਈ ਪਰ ਖੁਸ਼ੀ ਵੀ ਕੋਈ ਘਟ ਨਾ ਹੋਈ ਉਸ ਨੇ ਮੁੜ ਕਿਹਾ:-"ਮੈਨੇਜਰ ਬਾਬੂ ਦਾ ਕਸੂਰ।"

“ਉਸਦਾ ਕਸੂਰ ਕੀ ਹੈ ਇਹ ਮੈਨੂੰ ਖੁਦ ਪਤਾ ਨਹੀਂ" ਲੇਕਿਨ ਉਹ ਹੱਦ ਤੋਂ ਜ਼ਿਆਦਾ ਵਧਦਾ ਜਾਂਦਾ ਹੈ ਸ਼ਾਨਤੀ ਨੂੰ ਅਦਾਲਤ ਦਾ ਇਕ ਹੁਕਮ- ਨਾਮਾਂ ਤੇ ਕੁਝ ਕਾਗਜ਼ਾਤ ਵਿਖਾਕੇ ਆਖਣ ਲੱਗਾ:-ਗੋਲ ਗਰਾਮ ਦੀ ਇਕ ਬੇਵਸ ਬੇਵਾ ਦਾ ਘਰ ਜਮੀਨ ਸਭ ਕੁਝ ਨੀਲਾਮ ਕਰਵਾਕੇ ਖੁਦ ਹੀ ਦੂਜੇ ਨਾਂ ਤੋਂ ਖਰੀਦ ਲਿਆ ਹੈ ਮੇਰੀ ਰਾਇ ਤੱਕ ਨਹੀਂ ਲੀਤੀ ਗਈ ।

ਬੜੀ ਗਮਗੀਨ ਹੋ ਕੇ ਸ਼ਾਨਤੀ ਨੇ ਕਿਹਾ:-

੧੦੪.