ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖ ਲਿਖਿਆ ਹੈ ਮਾਧੋਰੀ ਦੇਵੀ, ਉਸ ਦੀ ਜ਼ਮੀਨ ਤੇ ਘਰ ਕੁਰਕ ਕਰਵਾਇਆ ਗਿਆ ਹੈ।ਕੁਝ ਮਿੰਟਾਂ ਵਿਚ ਸ਼ਾਨਤੀ ਨੇ ਸਭ ਕੁਝ ਸਮਝ ਲੀਤਾ ਤੇ ਆਖਨ ਲਗੀ:-

"ਏਸੇ ਲਈ ਉਹ ਜਾਇਦਾਦ ਵਾਪਸ ਦੇਣੀ ਚਾਹੁੰਦੇ ਹੋ ?

ਸੁਰਿੰਦਰ ਨੇ ਹਸਦਿਆਂ ਹੋਇਆਂ ਕਿਹਾ-ਹਾਂ ਇਹੋ ਗਲ ਹੈ, ਉਸ ਦਾ ਘਰ ਤੇ ਜਮੀਨ ਸਭ ਵਾਪਸ ਕਰ ਦਿਤਾ ਜਾਇਗਾ--ਪਾਈ ਪਾਈ !

ਸ਼ਾਨਤੀ ਨੇ ਮੁੜ ਕਿਹਾ:-“ਦਰ ਅਸਲ ਇਹ ਤੁਹਾਡੀ ਬੜੀ ਦੀਦੀ ਨਹੀਂ ਹੈ ਸਿਰਫ ਮਾਧੋਰੀ ਨਾਮ ਹੈ ਖਾਲੀ ਨਾਂ ਹੋਣ ਤੇ ਕਿਵੇਂ--"

"--ਤਾਂ ਕੀ ਮੈਂ ਬੜੀ ਦੀਦੀ ਦੇ ਨਾਂ ਦਾ ਐਨਾ ਵੀ ਪਾਸ ਨਾ ਕਰਾਂ ?"

"ਜਰੂਰ ਕਰੋ ਪਰ ਉਹਨੂੰ ਤੇ ਖਬਰ ਵੀ ਨਹੀਂ ਹੋਵੇਗੀ ।"

ਨਾਂ ਸਹੀ।” ਮੈਂ ਏਸ ਨਾਂ ਦੀ ਬੇਕਦਰੀ ਕਿਵੇਂ ਕਰ ਸਕਦਾ ਹਾਂ ।

"ਜੇ ਨਾ ਹੀ ਸਮਝੀਏਤੇ ਪਤਾ ਨਹੀਂ ਦੁਨੀਆਂ ਵਿਚ ਇਹ ਨਾਂ ਕਿੰਨੀਆਂ ਹੀ ਔਰਤਾਂ ਦਾ ਹੋਵੇਗਾ।"

"ਤੂੰ ਦੁਰਗਾ ਜੀ ਦਾ ਨਾਂ ਲਿਖ ਕੇ ਆਪਣਾ ਪੈਰ ਉਸ ਉੱਤੇ ਰਖ ਸਕੇਗੀ ?

“ਰਾਮ ਰਾਮ ! ਦੇਵੀ ਦਿਉਤਿਆਂ ਦੇ ਮੁਤਅਲਕ ਇਹੋ ਜਹੀ ਗੱਲ ?"

੧੦੭.