ਪੰਨਾ:ਭੈਣ ਜੀ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਨਤੀ ਨੂੰ ਜਦ ਇਹ ਪਤਾ ਲਗਾ ਤਾਂ ਉਹ ਤੋਂ ਬੇਹਾਲ ਹੋ ਗਈ ਮੰਦਰ ਵਿਚ ਜਾ ਕੇ ਠਾਕਰ ਜੀ ਦੇ ਸਾਹਮਣੇ, ਐਨਾ ਮੱਥਾ ਮਾਰਿਆ ਕਿ ਖੂਨ ਨਿਕਲ ਆਇਆ ਉਹ ਘੜੀ ਮੁੜੀ ਪ੍ਰਾਰਥਨਾਂ ਕਰਨ ਲਗੀ; ਤੇ ਕਹਿਣ ਲਗੀ-ਹੋ ਨਾਰਾਇਣ ਜੀ ਮਹਾਰਾਜ ਇਹੋ ਆਪ ਨੂੰ ਮਨਜੂਰ ਸੀ ? ਇਹੋ ਆਪ ਦੀ ਰਜ਼ਾ ਸੀ ? ਆਹ, ਮੇਰੇ ਦਿਲ ਦੇ ਦੇਵਤਾ ! ਕੀ, ਵਾਪਸ ਸੁਖ ਸਾਂਦ ਨਾਲ ਆ ਜਾਨਗੇ ? ਕੀ ਮੈਂ ਉਹਨਾਂ ਦੇ ਦਰਸ਼ਨ ਫੇਰ ਕਰ ਸਕਾਂਗੀ ?

ਜਿਸ ਪਾਸੇ ਵਲ ਸੁਰਿੰਦਰ - ਗਿਆ ਸੀ ਉਸ ਪਾਸੇ ਹੋਰ ਵੀ ਦੋ ਸਿਪਾਹੀ ਘੋੜਿਆਂ ਤੇ ਚੜ੍ਹ ਕੇ ਚਲੇ ਗਏ । ਉਹਨਾਂ ਨੂੰ ਬਾਰੀ ਵਿਚੋਂ ਜਾਂਦਿਆਂ ਦੇਖ ਸ਼ਾਨਤੀ ਦੇ ਦਿਲ ਨੂੰ ਕੁਝ ਢਾਰਸ ਆ ਗਈ । ਉਹ ਰੋਂਦੀ ਰੋਂਦੀ ਆਖਣ ਲਗੀ:-

ਦੁਰਗਾ ਮਾਂ ! ਮੈਂ ਤੈਨੂੰ ਦੋ ਸੰਦੇ ਚੜਾਵਾਂਗੀ--ਤੇ ਆਪਨੀ ਛਾਤੀ ਦਾ ਖੂਨ ਹਾਂ ਉਹ ਵੀ ਚੜ੍ਹਾਵਾਂਗੀ ਜਿਨਾ ਦਿਲ ਕਰੇ ਦੁਰਗਾ ਮਾਂ ਜਿੰਨਾ ਤੇਰਾ ਦਿਲ ਕਰੇ ਜਦ ਤਕ ਤੈਨੂੰ ਰੱਜ ਨਾ ਆਏ--ਪਿਆਸ ਨਾ ਬੁਝੇ ਤਦ ਤਕ--- ਜਿਨਾਂ ਤੇਰਾ ਦਿਲ ਕਰੇਗਾ ਹਾਂ--- ਮੇਰੀ ਮਨ ਦੀ ਮੁਰਾਦ ਪੂਰੀ ਕਰਨਾ ਮਾਂ !

ਗੋਲ ਗਰਾਮ ਦਾ ਪਿੰਡ ਹੁਨ ਦੋ ਕੋਹ ਬਾਕੀ ਰਹਿ ਗਿਆ ਸੀ,ਘੋੜੇ ਦੇ ਮੂੰਹ ਤੋਂ ਝਗ ਨਿਕਲ ਕੇ ਉਸ ਦੇ ਸੂਮਾਂ ਤਕ ਜਾ ਪਹੁੰਚੀ ਸੀ । ਸਿਰ ਤੇ ਗਰਮੀਆਂ ਦਾ

੧੧੧.