ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੇ ਇਕ ਸਪਾਹੀ ਬੈਠਾ ਸੀ, ਮਾਲਕ ਨੂੰ ਅਚਾਨਕ ਤੇ ਐਸੇ ਸਮੇਂ ਦੇਖ ਕੇ ਘਬਰਾ ਕੇ ਉਠ ਉਸ ਨੇ ਸਲਾਮ ਕੀਤਾ।
"----ਘਰ ਦੇ ਅੰਦਰ ਕੌਨ ਹੈ ?”
"ਜੀ ਕੋਈ ਨਹੀਂ। “ਕੋਈ ਨਹੀਂ ? ਜੋ ਇਸਤਰੀ ਇੱਥੇ ਰਹਿੰਦੀ ਸੀ। ਉਹ ਕਿਥੇ ਗਈ ?"
ਉਹ ਤਾਂ ਸਵੇਰੇ ਹੀ ਬੇੜੀ ਤੇ ਬੈਠ ਕੇ ਕਿਧਰੇ ਚਲ ਗਈ ਹੈ ਮਾਲਕ !"
"ਕਿਥੇ ? ਕਿਸ ਵੇਲੇ, ਕਿਸ ਰਸਤੇ ?"
"ਉਧਰ ਸਜੇ ਪਾਸੇ ਵਲ ਬੇੜੀ ਗਈ ਹੈ ਉਹਨਾਂ ਦੀ ਮਾਲਕ !
ਨਦੀ ਦੇ ਕੰਢੇ ਰਸਤਾ ਹੈ ? ਘੋੜਾ ਦੋੜਾਇਆ ਜਾ ਸਕੇਗਾ ਐਨੀ ਗੁੰਜਾਇਸ਼ ਹੈ ?"
ਠੀਕ ਤਰ੍ਹਾਂ ਨਹੀਂ ਕਹਿ ਸਕਦਾ, ਸ਼ਾਇਦ ਨਹੀਂ, ਹੈ ! ਸੁਰਿੰਦਰ ਨੇ ਉਧਰ ਹੀ ਘੋੜਾ ਵਧਾ ਦਿੱਤਾ, ਤਕਰੀਬਨ ਦੋ ਕੋਹ ਜਾਨ ਤੋਂ ਬਾਅਦ ਅੱਗੇ ਰਸਤਾ ਨਹੀਂ ਸੀ ਦਿਸਦਾ, ਘੋੜੇ ਤੇ ਚੜਕੇ ਅਗੇ ਜਾਣਾ ਨਾਮੁਮਕਨ ਹੋ ਗਿਆ। ਘੋੜੇ ਨੂੰ ਉਥੇ ਛੱਡਕੇ ਸੁਰਿੰਦਰ ਅਗਾਹ ਵਧਿਆ, ਇਕ ਵੇਰਾਂ ਉਪਰ ਨਿਗਾਹ ਮਾਰੀ ਤਾਂ ਪਤਾ ਲੱਗਾ ਕਿ ਕੁੜਤੇ ਤੇ ਕਈ ਕਤਰੇ ਖ਼ੂਨ ਦੇ ਜੰਮ ਗਏ ਹਨ ਤੇ ਖੂਨ ਹੁਣ ਬੁਲਾਂ ਤੋਂ ਹੋ ਕੇ ਵਹਿ ਰਿਹਾ ਹੈ । ਨਦੀ ਦੇ ਕਿਨਾਰੇ ਜਾਕੇ ਉਸਨੇ ਚੁਲੀ
੧੧੩.