ਪੰਨਾ:ਭੈਣ ਜੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰ ਦਾਖਲ ਹੋ ਹੀ ਗਿਆ । ਸਾਹਮਣਿਓਂ ਇਕ ਨੌਕਰ ਬਾਹਰ ਨੂੰ ਆ ਰਿਹਾ ਸੀ ਉਸ ਨੇ ਆਉਂਦਿਆਂ ਹੀ ਸੁਰਿੰਦਰ ਨੂੰ ਪੁਛਿਆ, “ਕੀ ਕੰਮ ਹੈ ?" "ਬਾਬੂ ਸਾਹਿਬ ਨੂੰ ਮਿਲਣਾ ਚਾਹੁਨਾ ਹਾਂ" ਸੁਰਿੰਦਰ ਨੇ ਅਗੋਂ ਉਤਰ ਦਿਤਾ।

“ਬਾਬੂ ਸਾਹਿਬ ਐਸ ਵੇਲੇ ਅੰਦਰ ਨਹੀਂ ਹਨ।

ਸੁਰਿੰਦਰ ਦੀ ਆਸ ਪੁਜ ਪਈ । ਉਸ ਨੂੰ ਮੂੰਹ ਮੰਗੀ ਮੁਰਾਦ ਮਿਲ ਗਈ। ਇਕ ਸਖਤ ਮੁਸੀਬਤ ਤੋਂ ਉਸ ਨੂੰ ਛੁਟਕਾਰਾ ਮਿਲਿਆ ਉਹ ਜਲਦੀ ਜਲਦੀ ਸੁਖ ਦਾ ਸਾਹ ਲੈ ਕੇ ਹਲਵਾਈ ਦੀ ਦੁਕਾਨ ਤੇ ਪਹੁੰਚਿਆ ਤੇ ਖ਼ੂਬ ਢਿਡ ਭਰ ਕੇ ਖਾਦਾ ਖਾ ਪੀ ਕੇ ਉਹ ਮੁੜ ਫਿਰਨ ਤਰਨ ਚਲਿਆ ਗਿਆ ਤੇ ਨਾਲ ਨਾਲ ਹੀ ਦਿਲ ਵਿਚ ਸੋਚਦਾ ਜਾਂਦਾ ਸੀ ਕਿ ਕਲ ਕਿਸ ਤਰੀਕੇ ਨਾਲ ਗਲ ਬਾਤ ਸ਼ੁਰੂ ਕੀਤੀ ਜਾਏ । ਜਿਸ ਨਾਲ ਮੈਨੂੰ ਕੋਈ ਕੰਮ ਮਿਲ ਜਾਏ।

ਜਦ ਦੂਜਾ ਦਿਨ ਆਇਆ ਤਾਂ ਉਸਦਾ ਸੋਚਿਆ ਹੋਇਆ ਸਭ ਜੋਸ਼ ਖ਼ਰੋਸ਼ ਠੰਢਾ ਪੈ ਗਿਆ। ਜਿਉਂ ਜਿਉਂ ਉਹ ਇਸ ਟਿਕਾਣੇ ਨੇੜੇ ਪਹੁੰਚ ਰਿਹਾ ਸੀ ਤਿਉਂ ਤਿਉਂ ਉਸਦੇ ਦਿਲ ਵਿਚ ਮੁੜ ਜਾਂਨ ਦੀ ਖਾਹਸ਼ ਵਧੇਰੇ ਵਧ ਰਹੀ ਸੀ। ਜਿਸ ਵੇਲੇ ਉਹ ਫਾਟਕ ਦੇ ਨੇੜੇ ਪਹੁੰਚਿਆ ਤਾਂ ਉਸਦੀ ਹਿੰਮਤ ਨੇ ਸਾਫ ਜਵਾਬ ਦੇ ਦਿੱਤਾ ਉਸਦੇ ਪੈਰ ਮਣ ਮਣ ਦੇ ਭਾਰੀ ਹੋ ਗਏ ਉਹ ਇੰਝ ਸਮਝ ਰਿਹਾ ਸੀ ਕਿ

੧੪.