ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਲ ਰਹੀ ਸੀ । ਸੁਰਿੰਦਰ ਨੇ ਧੀਮੀ ਤੇ ਬੜੀ ਕਮਜ਼ੋਰ ਅੰਵਾਜ਼ ਨਾਲ ਪੁਛਿਆ:--ਕਿਥੇ ਜਾ ਰਹੀ ਸੀ ਤੂੰ ?"

ਮਾਧੋਰੀ ਨੇ ਭਰੀ ਹੋਈ ਅਵਾਜ਼ ਵਿਚ ਕਿਹਾ:-"ਪਰਮਲਾ ਦੇ ਸੌਹਰੇ |"

ਸੁਰਿੰਦਰ ਨੇ ਜਵਾਬ ਦਿਤਾ:-"ਛੀ, ਛੀ, ਕਿਤੇ ਰਿਸ਼ਤੇਦਾਰਾਂ ਦੇ ਘਰ ਵੀ ਕੋਈ ਰਹਿਣ ਜਾਂਦਾ ਹੈ ?"

ਅਪਣੇ ਸੌਣ ਵਾਲੇ ਕਮਰੇ ਵਿਚ ਸੁਰਿੰਦਰ ਬੜੀ ਦੀਦੀ ਦੀ ਗੋਦੀ ਵਿਚ ਸਿਰ ਰਖੀ ਆਖਰੀ ਘੜੀਆਂ ਗਿਣ ਰਿਹਾ ਹੈ । ਉਸ ਦੇ ਦੋਵਾਂ ਪੈਰਾਂ ਨੂੰ ਆਪਣੀ ਗੋਦੀ ਵਿਚ ਰੱਖ ਕੇ , ਸ਼ਾਨਤੀ ਉਹਨਾਂ ਨੂੰ ਆਪਣੇ ਅਥਰੂਆਂ ਨਾਲ ਧੋ ਰਹੀ ਹੈ ।

ਬਿਪਨਾ ਦੇ ਜਿੰਨੇ ਮਸ਼ਹੂਰ ਡਾਕਟਰ ਹਨ ਸਾਰਾ ਆਪਣਾ ਆਪਣਾ ਜ਼ੋਰ ਲਾ ਕੇ ਥੱਕ ਚੁਕੇ ਹਨ ਪਰ ਕਿਸੇ ਪਾਸੋਂ ਸੁਰਿੰਦਰ ਦਾ ਖ਼ੂਨ ਨਹੀਂ ਰੁਕ ਸਕਿਆ । ਉਸ ਦਾ ਪੰਜਾਂ ਵਰਿਹਾਂ ਦਾ ਪੁਰਾਣਾ ਜ਼ਖ਼ਮ ਖੁਲ ਗਿਆ ਹੈ ਪਰ ਹੁਣ ਖੂਨ ਬੰਦ ਹੋਣ ਚਿ ਨਹੀਂ ਸੀ ਆਉਂਦਾ।

ਏਸ ਵੇਲੇ ਮਾਧੋਰੀ ਦੇ ਦਿਲ ਵਿਚ ਇਕ ਗੁਜ਼ਰ ਚੁਕੇ ਜ਼ਮਾਨੇ ਦੀ ਯਾਦ ਫੇਰ ਤਾਜ਼ਾ ਹੋ ਗਈ, ਪੰਜ ਵਰੇ ਹੋਏ ਸਨ ਉਸਨੇ ਸੁਰਿੰਦਰ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਪਰ ਅੱਜ ਪੰਜਾਂ ਵਰਿਆਂ ਬਾਅਦ ਸੁਰਿੰਦਰ ਨਾਥ ਉਸਨੂੰ ਵਾਪਸ ਘਰ ਲਿਆਉਣ ਲਈ

੧੧੮.