ਪੰਨਾ:ਭੈਣ ਜੀ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਏਸੇ ਮਕਾਨ ਵਿਚ ਨਜ਼ਰ ਆ ਰਿਹਾ ਸੀ। ਭਾਵੇਂ ਇਹ ਸਾਰਾ ਠਾਠ ਬਾਠ ਤੇ ਸ਼ਾਨੋ ਸ਼ੌਕਤ ਕਿਸੇ ਹੋਰ ਨੂੰ ਹੈਰਾਨ ਕਰ ਦੇਂਦੀ ਪਰ ਸੁਰਿੰਦਰ ਨੂੰ ਇਸ ਨਾਲ ਜਰਾ ਜਿੰਨੀ ਹੈਰਾਨੀ ਨਾ ਹੋਈ ਕਿਉਂਕਿ ਖੁਦ ਉਸ ਦੇ ਪਿਤਾ ਦਾ ਘਰ ਵੀ ਕਿਸੇ ਗਰੀਬ ਦੀ ਕੁਟੀਆਂ ਨਹੀਂ ਸੀ ਭਾਵੇਂ ਉਸ ਨੇ ਪਿਤਾ ਪਾਸੋਂ ਹਜਾਰਾਂ ਤਲਖੀਆਂ ਸਹੀਆਂ ਸਨ ਪਰ ਉਸਨੇ ਕਿਸੇ ਤੰਗ ਦਸਤ ਪਿਤਾ ਪਾਸ ਪਰਵਰਸ਼ ਨਹੀਂ ਸੀ ਪਾਈ।

ਘਬਰਾਉਂਦਾ ਉਹ ਜ਼ਿਆਦਾ ਤਰ ਏਸ ਖਿਆਲ ਨਾਲ ਸੀ, ਕਿ ਏਸ ਮਕਾਨ ਵਿਚ ਰਹਿਣ ਵਾਲਾ ਆਦਮੀ ਖਬਰੇ ਕਿਸ ਸੁਭਾਉ ਦਾ ਹੋਵੇਗਾ। ਖਬਰੇ ਉਹ ਮੈਨੂੰ ਕੀ ਕੁਝ ਪੁਛੇਗਾ ਤੇ ਮੈਨੂੰ ਉਸਦਾ ਕੀ ਜਵਾਬ ਦੇਣਾ ਪਵੇਗਾ ਇਹੋ ਖਿਆਲ ਘੜੀ ਮੁੜੀ ਉਸ ਦੇ ਦਿਲ ਵਿਚ ਆ ਕੇ ਉਸ ਨੂੰ ਹੈਰਾਨ ਪਰੇਸ਼ਾਨ ਕਰ ਰਿਹਾ ਸੀ।

ਖੈਰ! ਹੁਣ ਉਸ ਦੇ ਸੋਚ ਵਿਚਾਰਨ ਦਾ ਵਕਤ ਜਾ ਚੁਕਾ ਸੀ ਉਹ ਹੁਣ ਘਰ ਦੇ ਮਾਲਕ ਪਾਸ ਪਹੁੰਚ ਚੁੱਕਾ ਸੀ ਤੇ ਉਹਨਾਂ ਨੇ ਇਕ ਦੰਮ ਸਵਾਲ ਕੀਤਾ:-

"ਕਿਉਂ ਕੀ ਕੰਮ ਹੈ ?"

ਬੀਤ ਚੁਕਿਆਂ ਤਿੰਨਾਂ ਚੌਹਾਂ ਦਿਨਾਂ ਤੋਂ ਇਸੇ ਸਵਾਲ ਦਾ ਜਵਾਬ ਸੁਰਿੰਦਰ ਸੋਚ ਰਿਹਾ ਸੀ ਪਰ ਜੋ ਕੁਝ ਉਸ ਨੇ ਸੋਚ ਰੱਖਿਆ ਸੀ ਐਸ ਵੇਲੇ ਉਹ ਸਭ ਕੁਝ ਭੁਲ ਗਿਆ ਆਖਣ ਲੱਗਾ--- ਮੈਂ.....ਮੈਂ.....

੧੬.