ਸਮੱਗਰੀ 'ਤੇ ਜਾਓ

ਪੰਨਾ:ਭੈਣ ਜੀ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿਮੀਦਾਰ ਸਾਹਿਬ ਦਾ ਨਾਂ ਬਿਰਜਨਾਥ ਲਾਹੜ ਸੀ ਉਹ ਉਤਰੀ ਬੰਗਾਲ ਦੇ ਰਹਿਣ ਵਾਲੇ ਵਡੇ ਧਨਾਢ, ਜ਼ਿਮੀਦਾਰ ਸਨ ਸਿਰ ਦੇ ਕੁਝ ਵਾਲ ਸਫੇਦ ਹੋ ਗਏ ਸਨ---ਇਹ ਨਜ਼ਲੇ ਜ਼ੁਕਾਮ ਦਾ ਕਾਰਨ ਨਹੀਂ--ਉਮਰ ਦਾ ਵਡੱਤਪਨ ਹੈ। ਬੜੇ ਸਮਝਦਾਰ ਆਦਮੀ ਹਨ ਉਹਨਾਂ ਇਕ ਸਮਾਂ ਦੇਖਿਆ ਹੋਇਆ ਸੀ ਸੁਰਿੰਦਰ ਨੂੰ ਦੇਖਦਿਆਂ ਉਹ ਸਭ ਕੁਝ ਸਮਝ ਗਏ । ਆਖਨ ਲਗੇ:-

"ਹਾਂ ਹਾਂ ? ਆਖੋ ਕੀ ਚਾਹੁੰਦੇ ਹੋ।

“ਕੋਈ ਇਕ---"

"ਕੋਈ ਇਕ ਕੀ ?"

"ਨੌਕਰੀ।"

ਬਿਰਜ ਬਾਬੂ ਨੇ ਹਸਦਿਆਂ ਹੋਇਆਂ ਕਿਹਾ ਬਰਖੁਰਦਾਰ ਇਹ ਤੈਨੂੰ ਕਿਸ ਨੇ ਕਿਹਾ ਹੈ ਕਿ ਮੈਂ ਤੈਨੂੰ ਮੁਲਾਜਮਤ ਦੇ ਸਕਦਾ ਹਾਂ?

ਇਕ ਰਾਹ ਗੁਜ਼ਰ ਨੂੰ ਮੈਂ ਪੁਛਿਆ ਸੀ ਉਸ ਨੇ ਆਪ ਦਾ ਨਾਮ ਦਸਿਆ ਹੈ।

"ਖੈਰ--ਬਹੁਤ ਹੱਛਾ ! ਤੁਹਾਡਾ ਘਰ ਕਿਥੇ ਹੈ ?"

“ਯੂ: ਪੀ. ਵਿਚ।"

"ਤੁਸੀ ਯੂ.ਪੀ. ਦੇ ਰਹਿਣ ਵਾਲੇ ਤਾਂ ਨਹੀਂ ਲਗਦੇ ਪਰ ਤੁਹਾਡਾ ਉਥੇ ਕੌਨ ਰਹਿੰਦਾ ਹੈ ।"

ਸੁਰਿੰਦਰ ਨੇ ਜੋ ਕੁਝ ਮੁਨਾਸਬ ਸਮਝਿਆ ਉਹ ਕਹਿ ਦਿਤਾ।

੧੭