ਪੰਨਾ:ਭੈਣ ਜੀ.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿਸਮ ਦੀ ਹੋਰ ਵਾਕਫੀਅਤ ਦੀ ਜ਼ਰੂਰਤ ਨਹੀਂ ?"

"ਜੀ ਨਹੀਂ !"

ਬੱਸ ਏਸ ਨਾਲ ਹੀ ਆਪ ਦਾ ਕੰਮ ਸਰ ਗਿਆ ? ਆਖਰ ਇਹ ਕੀ ਤੁਸੀ ਹੋਰ ਕੁਝ ਕਿਉਂ ਨਹੀਂ ਪੁਛਿਆ ? ਇਹ ਵੀ ਨਹੀਂ ਪੁਛਿਆ ਕਿ ਮੈਂ ਕੀ ਬਦੋਬਸਤ ਕਰ ਸਕਾਂਗਾ ਤੇ ਕਦ ਕਰਾਂਗਾ।"

ਕੁਝ ਸ਼ਰਮਿੰਦਾ ਜਿਹਾ ਹੋ ਕੇ ਸੁਰਿੰਦਰ ਮੁੜ ਠੈਹਰ ਗਿਆ । ਹਸਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ:- ਕਿ ਹੁਣ ਏਥੋਂ ਕਿਧਰ ਨੂੰ ਜਾਓਗੇ ?

“ਏਥੋਂ ਕੁਝ ਦੂਰ ਇਕ ਹਲਵਾਈ ਦੀ ਦੁਕਾਨ ਹੈ - ਪਹਿਲੇ ਉਥੇ ਜਾਵਾਂਗਾ।

"ਉਥੋਂ ਹੀ ਖਾਣਾ ਖਾਓਗੇ ?"

“ਹਾਂ ਹਰ ਰੋਜ਼ ਉਥੋਂ ਹੀ ਖਾਦਾ ਹਾਂ ।

"ਛੀ, ਛੀ........ ਇਹ ਕੰਮ ਬੜਾ ਹੀ ਭੈੜਾ ਹੈ, ਸੇਹਤ ਬਰਬਾਦ ਕਰ ਲਏਗਾ ਅਜ਼ੀਜ਼।

ਸੁਰਿੰਦਰ ਨੇ ਭਰਵੀਂ ਨਿਗਾਹ ਨਾਲ ਬ੍ਰਿਜ ਬਾਬੂ ਵਲ ਦੇਖਿਆ ।

“ਕਿਥੋਂ ਤੱਕ ਤਾਲੀਮ ਹਾਸਲ ਕੀਤੀ ਹੈ ਬਰਖੁਰਦਾਰ ?" "ਮੇਰੇ ਲੜਕੇ ਨੂੰ ਪੜ੍ਹਾ ਸਕੋਗੇ ?

ਸੁਰਿੰਦਰ ਨੂੰ ਉਮੀਦ ਦੀ ਨਿੰਮੀ ਜਿਹੀ ਝਲਕ ਨਜ਼ਰ ਆਈ ਆਖਣ ਲੱਗਾ-ਜੀ ਹਾਂ ਪੜਾ ਲਵਾਂਗਾ। ਬ੍ਰਿਜ ਬਾਬੂ ਨੂੰ ਮੁੜ ਹਾਸਾ ਆ ਗਿਆ ਉਹ ਸੋਚਣ ਲਗੇ ਕਿ ਜ਼ਮਾਨੇ ਦੇ ਫੇਰ ਵਿਚ ਆ ਕੇ ਗਰੀਬ ਦੇ

੧੯.