ਹੋਸ਼ ਕਾਇਮ ਨਹੀਂ ਰਹੇ ਉਸ ਨੇ ਇਹ ਵੀ ਨਹੀਂ ਪੁਛਿਆ ਕਿ ਲੜਕੇ ਦੀ ਉਮਰ ਕੀ ਹੈ; ਉਸਨੇ ਕਿਸ ਜਮਾਤ ਦੀ ਤਿਆਰੀ ਕਰਨੀ ਹੈ ਅਜੀਬ ਤਬੀਅਤ ਦਾ ਲੜਕਾ ਹੈ ਫੇਰ ਪੁਛਣ ਲੱਗੇ:-“ਕਿ ਜੇ ਉਹ ਮੁੰਡਾ ਬੀ. ਏ. ਚ ਪੜ੍ਹਦਾ ਹੋਵੇ ਤਾਂ ਫੇਰ-?"
ਸੁਰਿੰਦਰ ਨੇ ਬੜੇ ਠਰੰਮੇ ਤੇ ਗੰਭੀਰਤਾ ਭਰੇ ਚੇਹਰੇ ਨਾਲ ਕਿਹਾ:- ਕੰਮ ਚਲਾ ਹੀ ਲਵਾਂਗਾ।
ਬ੍ਰਿਜ ਬਾਬੂ ਨੇ ਹੋਰ ਜ਼ਿਆਦਾ ਪੁਛਣਾ ਮੁਨਾਸਬ ਨਾ ਸਮਝਿਆ ਤੇ ਆਪਣੇ ਮੁਲਾਜਮ ਨੂੰ ਸਦਕੇ ਕਿਹਾ-
ਬਾਕੇ ! ਇਹਨਾਂ ਲਈ ਰਹਿਣ ਵਾਸਤੇ ਇਕ ਇਕ ਕਮਰਾ ਦਰੁਸਤ ਕਰ ਦੇ ਤੇ ਇਹਨਾਂ ਦੇ ਨਹਾਣ ਤੇ ਖ਼ਾਣ ਲਈ ਵੀ ਇੰਤਜ਼ਾਮ ਕਰ ਦੇ। ਫੇਰ ਸੁਰਿੰਦਰ ਵੱਲ ਤੱਕ ਕੇ ਆਖਿਆ:-ਹੁਣ ਮੈਂ ਆਪ ਨਾਲ ਸ਼ਾਮ ਵੇਲੇ ਮੁਲਾਕਾਤ ਕਰਾਂਗਾ ਤੇ ਜਦ ਤੱਕ ਆਪ ਨੂੰ ਕੋਈ ਕੰਮ ਨਹੀਂ ਮਿਲ ਜਾਂਦਾ ਆਪ ਆਰਾਮ ਨਾਲ ਏਥੇ ਰਹਿ ਸਕਦੇ ਹੋ ।
ਦੁਪਹਿਰ ਨੂੰ ਖਾਣਾ ਖਾਣ ਵੇਲੇ ਬ੍ਰਿਜ 'ਬਾਬੂ ਨੇ ਆਪਣੀ ਲੜਕੀ ਮਾਧੋਰੀ ਨੂੰ ਸਦ ਕੇ ਕਿਹਾ:-ਬੇਟੀ! ਇਕ ਆਫਤ ਦੇ ਮਾਰੇ ਹੋਏ ਗਰੀਬ ਮੁੰਡੇ ਨੂੰ ਮੈਂ ਘਰ ਵਿਚ ਪਨਾਹ ਦਿਤੀ ਹੈ ਤੂੰ........
ਵਿਚੋਂ ਹੀ ਟੋਕਦਿਆਂ ਹੋਇਆਂ ਮਾਧੋਰੀ ਨੇ ਕਿਹਾ:-
ਉਹ ਕੌਣ ਹੈ ਬਾਬੂ ਜੀ ?
ਕਹਿ ਤਾਂ ਦਿਤਾ ਕਿ ਕੋਈ ਮੁਸੀਬਤ ਦਾ
੨੦.