ਪੰਨਾ:ਭੈਣ ਜੀ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰਿਆ ਹੋਇਆ ਹੈ ਇਸ ਤੋਂ ਜ਼ਿਆਦਾ ਮੈਨੂੰ ਹੋਰ ਕੁਝ ਮਾਲੂਮ ਨਹੀਂ, ਹਾਂ, ਸਿਆਣਾ ਮੁੰਡਾ ਲਗਦਾ ਹੈ। ਤੇਰੇ ਵਡੇ ਭਰਾ ਨੂੰ ਪੜ੍ਹਾਨ ਲਈ ਰਜ਼ਾਮੰਦ ਹੋ ਗਿਆ ਸੀ ਜੋ ਆਦਮੀ ਬੀ. ਏ. ਪੜਦੇ ਨੂੰ ਤਾਲੀਮ ਦੇਣ ਲਈ ਤਿਆਰ ਹੋ ਪਿਆ ਹੈ ਉਹ ਤੇਰੀ ਛੋਟੀ ਭੈਣ ਨੂੰ ਤਾਂ ਜਰੂਰ ਹੀ ਪੜ੍ਹਾ ਲਏਗਾ ਮੇਰਾ ਖਿਆਲ ਹੈ ਤੂੰ ਉਸ ਨੂੰ ਪਰਮਲਾ ਦਾ ਮਾਸਟਰ ਮੁਕਰਰ ਕਰ ਦੇ !

ਮਾਧੋਰੀ ਨੇ ਕੋਈ ਇਤਰਾਜ਼ ਨਾ ਕੀਤਾ।

ਉਸੇ ਦਿਨ ਸ਼ਾਮ ਵੇਲੇ ਬ੍ਰਿਜ ਬਾਬੂ ਨੇ ਸੁਰਿੰਦਰ ਨੂੰ ਆਪਣੇ ਪਾਸ ਬੁਲਾਇਆ ਤੇ ਜੋ ਗਲ ਬਾਤ ਮਾਧੋਰੀ ਨਾਲ ਪੱਕੀ ਹੋਈ ਸੀ ਉਹ ਸੁਰਿੰਦਰ ਨੂੰ ਆਖ ਸੁਣਾਈ ਉਸ ਤੋਂ ਅਗਲੇ ਦਿਨ ਸੁਰਿੰਦਰ ਨੇ ਪਰਮਲਾ ਨੂੰ ਪੜਾਨਾ ਸ਼ੁਰੂ ਕਰ ਦਿਤਾ।

ਪਰਮਲਾ ਸੱਤ ਵਰਿਆ ਦੀ ਕੁੜੀ ਸੀ ਹਾਲਾਂ ਉਹ ਪਹਿਲਾ ਕਾਇਦਾ ਹੀ ਪੜ੍ਹਦੀ ਸੀ ਪਰ ਵਡੀ ਭੈਣ ਮਾਧੋਰੀ ਪਾਸੋਂ ਉਸ ਨੇ ਰੀਡਰ ਮੈਂਡਿਕ ਦੀ ਕਹਾਣੀ ਪੜ੍ਹੀ ਸੀ, ਮਤਲਬ ਇਹ ਕਿ ਅਜ ਪਰਮਲਾ ਨਵੀਂ ਕਾਪੀ ਕਿਤਾਬ ਸਲੇਟ ਪਿੰਨਸਲ ਕਲਮ ਆਦਿ ਸਮਾਨ ਲੈਕੇ ਨਵੇਂ ਮਾਸਟਰ ਸਾਹਿਬ ਪਾਸੋਂ ਪੜਨ ਆਈ ।

ਡੂ ਨੋਟ ਮੂਵ ਸੁਰਿੰਦਰ ਨੇ ਦਸਿਆ ਇਸ ਦੇ ਅਰਥ ਹੁੰਦੇ ਨੇ ਮਤੇ ਹਿਲੇ ਪਰਮਲਾ ਯਾਦ ਕਰਨ ਲਗੀ ਪਈ। ਕੁਝ ਚਿਰ ਪਿਛੋਂ ਉਦਾਸੀ ਤੇ ਬੇਦਿਲੀ ਨਾਲ ਸਲੇਟ ਚੁਕ ਕੇ ਸੁਰਿੰਦਰ ਰਿਆਜ਼ੀ ਦੇ ਮੁਸ਼ਕਲ ਸਵਾਲ

੨੧.