ਪੰਨਾ:ਭੈਣ ਜੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਲ ਕਰ ਕੇ ਆਪਣਾ ਵਕਤ ਕਟਨ ਲਗ ਪਿਆ ਸੱਤ---ਅੱਠ--ਤੇ ਫੇਰ ਨੌਂ ਵਜ ਗਏ ਪਰਮਲਾ ਕਦੇ ਏਧਰ ਕਦੇ ਉਧਰ ਪਾਸੇ ਮਾਰਦੀ ਹੋਈ ਕਿਤਾਬ ਦੀ ਤਸਵੀਰ ਨੂੰ ਰੰਗਦੀ ਹੋਈ ਯਾਦ ਕਰ ਰਹੀ ਸੀ ਡੂ ਨੋਟ ਮੂਵ ਦੇ ਅਰਥ ਹੁੰਦੇ ਨੇ ਮਤ ਹਿਲੋ । ਆਖਰ ਉਸ ਨੇ ਅੱਕ ਕਿ ਕਿਹਾ:-

ਮਾਸਟਰ ਸਾਹਿਬ ! ਹੁੰਨ ਮੈਂ ਅੰਦਰ ਜਾਵਾਂ ?

“ਜਾਓ ।`

ਸੁਰਿੰਦਰ ਦਾ ਸਵੇਰ ਦਾ ਵੇਲਾ ਏਸੇ ਤਰਾਂ ਗੁਜ਼ਰ ਜਾਂਦਾ ਪਰ ਦੁਪਹਿਰ ਦੇ ਕੰਮ ਦੀ ਵੰਡ ਅਜੀਬ ਹੀ ਸੀ । ਬ੍ਰਿਜ ਬਾਬੂ ਨੇ ਆਪਨੇ ਸਜਨਾਂ ਮਿਤਰਾਂ ਦੇ ਨਾਂ ਚਿਠੀਆਂ ਲਿਖ ਕੇ ਸੁਰਿੰਦਰ ਨੂੰ ਦਿੱਤੀਆਂ ਹੋਈਆਂ ਸਨ ਉਹ ਚਿਠੀਆਂ ਖੀਸੇ ਚ ਪਾ ਕੇ ਘਰੋਂ ਨਿਕਲਦਾ ਤੇ ਉਹਨਾਂ ਦੇ ਪਤੇ ਪੁਛਦਾ ਫਿਰਦਾ ਆਖਰ ਉਹਨਾਂ ਦੇ ਘਰਾਂ ਦੇ ਸਾਹਮਣੇ ਜਾ ਖੜਾ ਹੁੰਦਾ ਤੇ ਦੇਖਦਾ ਰਹਿੰਦਾ.... ਮਕਾਨ ਕਿਹੋ ਜਿਹਾ ਹੈ ਕਿੰਨੀਆਂ ਬਾਰੀਆਂ ਹਨ ਦਰਵਾਜੇ ਕਿੰਨੇ ਹਨ ਤੇ ਰੋਸ਼ਨਦਾਨਾਂ ਦੀ ਕਿੰਨੀ ਕੁ ਤਦਾਦ ਹੈ। ਕਮਰੇ ਕਿੰਨੇ ਕੁ ਹੋਨਗੇ ਅਮਾਰਤ ਦੀਆਂ ਦੋ ਮਨਜਲਾਂ ਹਨ ਜਾਂ ਤਿੰਨ ? ਫਾਟਕ ਦੇ ਸਾਹਮਨੇ ਬਿਜਲੀ ਦਾ ਖੰਬਾ ਹੈ ਜਾਂ ਨਹੀਂ? ਬਸ ਏਸੇ ਤਰਾਂ ਦੇਖ ਚਾਖ ਕੇ ਉਹ ਏਧਰ ਉਧਰ ਫਿਰਨ ਤੋਂ ਬਾਅਦ ਸੰਧਿਆ ਹੋਨ ਵੇਲੇ ਘਰ ਵਾਪਸ ਮੁੜ ਆਉਂਦਾ ਸੀ ਕਲਕਤੇ ਆ ਕੇ: ਸੁਰਿੰਦਰ ਨੇ ਕੁਲ

੨੨.