ਪੰਨਾ:ਭੈਣ ਜੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਤਾਬਾਂ ਬਜ਼ਾਰੋਂ ਖਰੀਦੀਆਂ ਸਨ ਤੇ ਕੁਝ ਘਰੋਂ ਵੀ ਨਾਲ ਲਈ ਆਇਆ ਸੀ ਰਾਤੀ ਲੈਪ ਦੀ ਤੇਜ ਰੋਸ਼ਨੀ ਵਿਚ ਬੈਠ ਕੇ ਉਨਾਂ ਨੂੰ ਪੜ੍ਹਦਾ ਰਹਿੰਦਾ ਜੇ ਕਦੇ ਕਦਾਈਂ ਬ੍ਰਿਜ ਬਾਬੂ ਕੰਮ ਲਭਨ ਬਾਰੇ ਪੁਛਦੇ ਸਨ ਤਾਂ ਇਕ ਦੰਮ ਚੁਪ ਕਰਕੇ ਬੈਠ ਜਾਂਦਾ ਜਿਕੁਨ ਕੁਝ ਸੁਨਿਆ ਹੀ ਨਹੀਂ ਦੁਬਾਰਾ ਮੁੜ ਪੁਛਨ ਤੇ ਮਸਾਂ ਮਸਾਂ ਉਸ ਦੇ ਮੂੰਹੋਂ ਨਿਕਲਦਾ:-


“ਵਡੇ ਆਦਮੀਆਂ ਨਾਲ ਮੇਲ ਜੋਲ ਹੀ ਨਹੀਂ ਹੁੰਦਾ।" ਬ੍ਰਿਜ ਬਾਬੂ ਦੀ ਪਤਨੀ ਨੂੰ ਗੁਜਰਿਆਂ ਅਜ ਚਾਰ ਵਰ੍ਹੇ ਬੀਤ ਚੁੱਕੇ ਹਨ ਇਹ ਮੁਸੀਬਤ ਅਜੇ ਕਿਹੜੀ ਸਹਾਰਨ ਜੋਗੀ ਸੀ ਕਿ ਉਹਨਾਂ ਦੀ ਲਾਡਲੀ ਪੁਤਰੀ ਮਾਧੋਰੀ ਦੇਵੀ ਸੋਲ੍ਹਾਂ ਵਰ੍ਹਿਆਂ ਦੀ ਹੀ ਉਮਰ ਵਿਚ ਵਿਧਵਾ ਹੋ ਗਈ । ਇਸ ਅਸਹਿ ਦੁਖ ਨੇ ਤਾਂ ਬ੍ਰਿਜ ਬਾਬੂ ਦਾ ਲੱਕ ਹੀ ਤੋੜ ਛਡਿਆ । ਉਸ ਨੂੰ ਉਹ ਵੇਲਾ ਯਾਦ ਆ ਗਿਆ ਜਦ ਬੜੇ ਲਾਡ ਪਿਆਰ ਨਾਲ ਤੇ ਬੜੀ ਧੂਮ ਧਾਮ ਨਾਲ ਬੇਟੀ ਦਾ ਵਿਆਹ ਕੀਤਾ ਸੀ । ਉਹ ਖੁਦ , ਬਹੁਤ ਅਮੀਰ ਸਨ ਏਸੇ ਲਈ ਉਹਨਾਂ, ਏਸ ਗਲ ਦੀ ਰਤੀ ਭਰ ਪ੍ਰਵਾਹ ਨਹੀਂ ਸੀ ਕੀਤੀ ਕਿ ਲੜਕੇ ਵਾਲੇ ਵੀ ਜ਼ਰੂਰ ਦੌਲਤਮੰਦ ਹੋਣ । ਉਹਨਾਂ ਨੇ ਤਾਂ ਸਿਰਫ ਲੜਕੇ ਦੀ ਸੇਹਤ ਤੇ ਸ਼ਰਾਫਤ ਵਲ ਹੀ ਨਿਗਾਹ ਕੀਤੀ ਸੀ । ਪਰ ਆਹ----ਕਿਸਮਤ ਨੇ ਸਾਥ ਨਾ ਦਿਤਾ।

੨੩.