ਪੰਨਾ:ਭੈਣ ਜੀ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਾਰ੍ਹਵੇਂ ਵਰੇ ਵਿਚ ਮਾਰੀ ਦਾ ਵਿਆਹ ਹੋਇਆ ਸੀ। ਉਹ ਕੇਵਲ ਤਿੰਨ ਵਰੇ ਹੀ ਸੌਹਰੇ ਰਹੀ ਉਥੇ ਉਸ ਲਈ ਪਿਆਰ ਮੁਹਬਤ, ਇਜ਼ਤ ਸਭ ਕੁਝ ਸੀ ਪਰ ਆਹ---ਵਿਆਹ ਦੇ ਕੁਝ ਵਰ੍ਹੇ ਪਿਛੋਂ ਯੋਗਿੰਦਰ ਨਾਥ ਮੌਤ ਦਾ ਸ਼ਿਕਾਰ ਬਣ ਗਿਆ ਤੇ ਬ੍ਰਿਜ ਨਾਥ ਉਹ ਤਾਂ ਬੁਢਾਪਾ ਆਉਣ ਤੋਂ ਪਹਿਲਾਂ ਹੀ ਬੁਢੇ ਹੋ ਗਏ।

ਯੋਗਿੰਦਰ ਨੇ ਆਖਰੀ ਸਮੇਂ, ਮਾਧੋਰੀ ਨੂੰ ਰੋਂਦਿਆਂ ਵੇਖ ਬੜੀ ਮੁਲਾਇਮ ਤੇ ਪਿਆਰ ਭਰੀ ਅਵਾਜ਼ ਵਿਚ ਕਿਹਾ ਸੀ:-

ਪਿਆਰੀ ਮਾਧੋਰੀ ! ਅਜ ਮੈਂ ਤੈਨੂੰ ਅਕੱਲਿਆਂ ਛਡਕੇ ਜਾ ਰਿਹਾ ਹਾਂ ਜਿਸ ਕਾਰਨ ਮੈਨੂੰ ਬਹੁਤ ਦੁਖ ਹੈ । ਮੈਂ ਤਾਂ ਮਰ ਹੀ ਰਿਹਾ ਹਾਂ ਪਰ ਤੂੰ ਜੋ ਦੁਖ ਸਾਰੀ ਉਮਰ ਸਹਿੰਦੀ ਰਹੇਗੀ ਉਸ ਨੂੰ ਚੇਤੇ ਆਉਂਦਿਆਂ ਮੇਰਾ ਦਿਲ ਤੜਪ ਰਿਹਾ ਹੈ। ਆਹ-ਜੀ ਭਰ ਕੇ ਤੈਨੂੰ ਪਿਆਰ ਨਾ ਕਰ ਸਕਿਆ ਤੇ ਰੱਜ ਕੇ ਤੇਰੀ ਕਦਰ ਵੀ ਨਹੀਂ ਸੀ ਕੀਤੀ ਜਿਸ ਕਾਰਨ ਮੈਨੂੰ ਅਸਹਿ ਦੁਖ ਸਤਾ ਰਿਹਾ ਹੈ।

ਯੋਗਿਦਰ ਦੀਆਂ ਅਖਾਂ ਵਿਚੋਂ ਅਥਰੂਆਂ ਦੀ ਧਾਰ ਉਸ ਦੇ ਪਾਟ ਰਹੇ ਸੀਨੇ ਤੋਂ ਜਿਸ ਦੇ ਅੰਦਰ ਉਸ ਦੇ ਦਿਲ ਦੀਆਂ ਆਖਰੀ ਧੜਕਨਾਂ ਖਤਮ ਹੋ ਰਹੀਆ ਸਨ ਵਹਿ ਰਹੀਆਂ ਸਨ । ਆਪਨੇ ਅੱਥਰੂਆਂ ਨੂੰ ਪੂੰਜਦਿਆਂ ਹੋਇਆਂ ਮਾਧੋਰੀ ਨੇ ਕਿਹਾ ਸੀ.... ਦੂਜੇ

੨੪.